ਦੱਖਣੀ ਆਸਟ੍ਰੇਲੀਆ NSW ਲਈ ਖੋਲ੍ਹੇਗਾ ਸਰਹੱਦ, ਨਾਗਰਿਕਾਂ ਨੂੰ ਦਿੱਤੀ ਇਹ ਚਿਤਾਵਨੀ

Sunday, Sep 20, 2020 - 10:53 AM (IST)

ਦੱਖਣੀ ਆਸਟ੍ਰੇਲੀਆ NSW ਲਈ ਖੋਲ੍ਹੇਗਾ ਸਰਹੱਦ, ਨਾਗਰਿਕਾਂ ਨੂੰ ਦਿੱਤੀ ਇਹ ਚਿਤਾਵਨੀ


ਸਿਡਨੀ- ਦੱਖਣੀ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਹੁਣ ਹੋਰ ਵੀ ਵਧੇਰੇ ਧਿਆਨ ਰੱਖਣ ਕਿਉਂਕਿ ਸੂਬਾ ਹੁਣ ਨਿਊ ਸਾਊਥ ਵੇਲਜ਼ ਲਈ ਆਪਣੀ ਸਰਹੱਦ ਖੋਲ੍ਹਣ ਜਾ ਰਿਹਾ ਹੈ।

ਚੀਫ ਪਬਲਿਕ ਸਿਹਤ ਅਧਿਕਾਰੀ ਪ੍ਰੋਫੈਸਰ ਨਿਕੋਲਾ ਸਪੁਰੀਅਰ ਨੇ ਚਿਤਾਵਨੀ ਦਿੱਤੀ ਹੈ ਕਿ ਸਰਹੱਦ ਖੁੱਲ੍ਹਣ ਦਾ ਇਹ ਮਤਲਬ ਨਹੀਂ ਹੈ ਕਿ ਲੋਕ ਜਿੱਥੇ ਮਰਜ਼ੀ ਘੁੰਮਣ-ਫਿਰਨ ਤੇ ਪਾਰਟੀਆਂ ਕਰਨ ਕਿਉਂਕਿ ਅਜੇ ਕੋਰੋਨਾ ਵਾਇਰਸ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਹੱਦ ਖੁੱਲ੍ਹਣ ਦਾ ਮਤਲਬ ਲੋਕ ਇਹ ਸਮਝ ਲੈਂਦੇ ਹਨ ਕਿ ਸ਼ਾਇਦ ਉਹ ਹੁਣ ਖਾਣ-ਪੀਣ ਤੇ ਮੈਚ ਦੇਖਣ ਲਈ ਮੁਕਤ ਹਨ। ਸਰਹੱਦ ਖੁੱਲ੍ਹਣ ਦੇ ਨਾਲ ਹੀ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਸਟੀਵਨ ਮਾਰਸ਼ਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੰਗਲਵਾਰ ਤੱਕ ਸਰਹੱਦ ਖੁੱਲ੍ਹ ਜਾਵੇਗੀ। 

ਉਨ੍ਹਾਂ ਕਿਹਾ ਕਿ ਜਹਾਜ਼ ਵਿਚ ਸਫਰ ਕਰਨ ਵਾਲਿਆਂ ਨੂੰ ਮਾਸਕ ਪਾ ਕੇ ਹੀ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਤੋਂ ਦੱਖਣੀ ਆਸਟਰੇਲੀਆ ਆਉਣ ਵਾਲੇ ਹਜ਼ਾਰਾਂ ਲੋਕਾਂ ਨੂੰ ਇਕਾਂਤਵਾਸ ਤਾਂ ਨਹੀਂ ਕੀਤਾ ਜਾਵੇਗਾ ਪਰ ਜੇਕਰ ਕੋਈ ਵਿਅਕਤੀ ਬੀਮਾਰ ਲੱਗ ਰਿਹਾ ਹੋਵੇ ਤਾਂ ਉਸ ਨੂੰ ਕੋਰੋਨਾ ਟੈਸਟ ਕਰਵਾਉਣਾ ਪਵੇਗਾ। ਪਹਿਲੀ ਫਲਾਈਟ ਦੌਰਾਨ ਆਉਣ ਵਾਲੇ ਲੋਕਾਂ ਵਿਚ ਕ੍ਰਿਕਟ ਟੀਮ ਦੇ 8 ਮੈਂਬਰ ਹੋਣਗੇ, ਜੋ ਅੱਜ ਸ਼ਾਮ ਇੱਥੇ ਆਉਣਗੇ ਤੇ ਐਡੀਲੇਡ ਓਵਲ ਹੋਟਲ ਲਈ ਰਵਾਨਾ ਹੋਣਗੇ। 
 


author

Lalita Mam

Content Editor

Related News