ਸਾਊਥ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਮਿਲੇ ਆਉਣ-ਜਾਣ ਦੀ ਛੋਟ : ਮੁੱਖ ਮੰਤਰੀ ਸਟੀਵਨ

Wednesday, Oct 21, 2020 - 01:45 PM (IST)

ਸਾਊਥ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਮਿਲੇ ਆਉਣ-ਜਾਣ ਦੀ ਛੋਟ : ਮੁੱਖ ਮੰਤਰੀ ਸਟੀਵਨ

ਐਡੀਲੇਡ, (ਕਰਨ ਬਰਾੜ)- ਸਾਊਥ ਆਸਟ੍ਰੇਲੀਆ ਦੇ ਮੁੱਖ ਮੰਤਰੀ ਸਟੀਵਨ ਮਾਰਸ਼ਲ ਨੇ ਸੂਬੇ ਦੀ ਕੋਰੋਨਾ ਵਾਇਰਸ ਰਣਨੀਤੀ 'ਤੇ ਬੀਤੇ ਦਿਨੀਂ ਯੂ-ਟਰਨ ਲੈਂਦਿਆਂ ਵਿਕਟੋਰੀਆ ਹੋਟਲ ਵਿਚ ਨਜ਼ਰਬੰਦ 12 ਨਿਊਜੀਲੈਂਡ ਵਾਸੀਆਂ ਨੂੰ ਬਿਨਾਂ ਇਕਾਂਤਵਾਸ ਰਿਹਾਅ ਕਰ ਦੇਣ ਦਾ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ ਤੇ ਇਹ ਵੀ ਕਿਹਾ ਸੀ ਕਿ ਸਾਊਥ ਆਸਟ੍ਰੇਲੀਆ ਵਿਚ ਨਿਊਜ਼ੀਲੈਂਡ ਵਾਸੀ ਬਿਨਾਂ ਇਕਾਂਤਵਾਸ ਦੀ ਲੋੜ ਤੋਂ ਇੱਥੇ ਘੁੰਮਣ-ਫਿਰਣ ਆ ਸਕਦੇ ਹਨ।


ਪ੍ਰੀਮੀਅਰ ਸਟੀਵਨ ਨੇ ਇਹ ਵੀ ਆਸ ਜਤਾਈ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸਾਊਥ ਆਸਟ੍ਰੇਲੀਆ ਨਾਲ ਦੋਵੇਂ ਪਾਸਿਓਂ ਯਾਤਰੀਆਂ ਦੇ ਬਿਨਾਂ ਰੋਕ-ਟੋਕ ਦੇ ਆਉਣ-ਜਾਣ ਨੂੰ ਸ਼ੁਰੂ ਕਰਨ ਦੀ ਜਲਦ ਹੀ ਹਾਮੀ ਭਰਨਗੇ।
 ਇੱਥੇ ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਕਈ ਸੂਬਿਆਂ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਬਿਨਾ ਇਕਾਂਤਵਾਸ ਆਉਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਨਿਊਜ਼ੀਲੈਂਡ ਨੇ ਅਜੇ ਵੀ ਸਾਊਥ ਆਸਟਰੇਲੀਆ ਜਿਹੇ ਕਰੋਨਾ ਮੁਕਤ ਆਸਟਰੇਲੀਆਈ ਸੂਬਿਆਂ ਨੂੰ ਬਿਨਾਂ ਇਕਾਂਤਵਾਸ ਆਉਣ ਲਈ ਅਜੇ ਝੰਡੀ ਜਾਰੀ ਨਹੀਂ ਦਿੱਤੀ। ਹਾਲਾਂਕਿ ਦੋਵੇਂ ਮੁਲਕਾਂ ਦਾ ਇੱਕ-ਦੂਸਰੇ ਦੀ ਇਕੋਨਮੀ ਉੱਪਰ ਬਹੁਤ ਅਸਰ ਹੈ।


author

Lalita Mam

Content Editor

Related News