ਦੱਖਣੀ ਆਸਟ੍ਰੇਲੀਆ ਪੁਲਾੜ ''ਚ ਲਾਂਚ ਕਰੇਗਾ ਆਪਣਾ ਸੈਟੇਲਾਈਟ

01/20/2021 1:10:37 PM

ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ ਪੁਲਾੜ ਵਿਚ ਸੈਟੇਲਾਈਟ ਲਾਂਚ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਰਾਜ ਬਣਨ ਜਾ ਰਿਹਾ ਹੈ। ਇਸ ਪ੍ਰਾਜੈਕਟ ਵਿਚ ਸਰਕਾਰੀ ਅਤੇ ਨਿੱਜੀ ਖੇਤਰਾਂ ਨੇ 6.5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਛੋਟੇ ਸੰਚਾਰ ਅਤੇ ਅੰਕੜੇ ਇਕੱਤਰ ਕਰਨ ਵਾਲੇ ਯੂਨਿਟ ਤੋਂ ਐਮਰਜੈਂਸੀ ਪ੍ਰਬੰਧਨ, ਵਾਤਾਵਰਣ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਜਿਹੀਆਂ ਸੇਵਾਵਾਂ ਵਿਚ ਸੁਧਾਰ ਦੇ ਨਾਲ- ਨਾਲ ਬੁਸ਼ਫਾਇਰ ਦੇ ਪ੍ਰਭਾਵ ਨੂੰ ਘਟਾਉਣ ਵਿਚ ਸਹਾਇਤਾ ਕਰਨ ਵਾਲੀਆਂ ਸੇਵਾਵਾਂ ਵਿਚ ਸੁਧਾਰ ਦੀ ਉਮੀਦ ਕੀਤੀ ਜਾਂਦੀ ਹੈ।

PunjabKesari

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਪਹਿਲਕਦਮੀ ਐਸ.ਏ. ਦੀ ਪੁਲਾੜ ਆਰਥਿਕਤਾ ਨੂੰ ਉਤਸ਼ਾਹਤ ਕਰੇਗੀ ਅਤੇ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਪੁਲਾੜ ਰਾਜ ਦੇ ਤੌਰ 'ਤੇ ਸਥਾਪਤ ਕਰੇਗੀ।ਮਾਰਸ਼ਲ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਰਾਜ ਨੂੰ ਪੁਲਾੜ ਤੋਂ ਪ੍ਰਾਪਤ ਸੇਵਾਵਾਂ ਪ੍ਰਦਾਨ ਕਰਨ ਲਈ ਸੈਟੇਲਾਈਟ ਦਾ ਡਿਜ਼ਾਇਨ ਤਿਆਰ ਕਰ ਰਿਹਾ ਹੈ, ਜਿਸ ਦਾ ਉਦਮ ਪਹਿਲਾਂ ਕਦੇ ਵੀ ਕਿਸੇ ਰਾਜ ਸਰਕਾਰ ਨੇ ਨਹੀਂ ਕੀਤਾ ਸੀ। ਉਹਨਾਂ ਮੁਤਾਬਕ,"ਇਹ ਪ੍ਰਾਜੈਕਟ ਨਾ ਸਿਰਫ ਉਪਗ੍ਰਹਿ ਰਾਜ ਦੀਆਂ ਸੇਵਾਵਾਂ ਲਈ ਬਿਹਤਰ ਫ਼ੈਸਲੇ ਲੈਣ ਵਿਚ ਸਹਾਇਤਾ ਕਰੇਗਾ ਸਗੋਂ ਇਹ ਦੱਖਣੀ ਆਸਟ੍ਰੇਲੀਆ ਨੂੰ ਪੁਲਾੜ ਰਾਜ ਵਜੋਂ ਮਜ਼ਬੂਤ ਕਰਦਾ ਹੈ।"

PunjabKesari

ਪੜ੍ਹੋ ਇਹ ਅਹਿਮ ਖਬਰ- ਸਹੁੰ ਚੁੱਕਣ ਮਗਰੋਂ ਬਾਈਡੇਨ ਪਹਿਲੇ ਸੰਬੋਧਨ 'ਚ ਦੇਸ਼ਵਾਸੀਆਂ ਨੂੰ ਦੇਣਗੇ ਇਕਜੁੱਟਤਾ ਦਾ ਸੰਦੇਸ਼

ਮਿਸ਼ਨ ਦੀ ਅਗਵਾਈ ਸਮਾਰਟਸੈਟ ਕੋਆਪਰੇਟਿਵ ਰਿਸਰਚ ਸੈਂਟਰ ਕਰੇਗੀ। ਐਡੀਲੇਡ ਅਧਾਰਿਤ ਇਕ ਨਿਰਮਾਣ ਕੰਪਨੀ ਇਨੋਵਰ ਤਕਨਾਲੋਜੀ ਇਸ ਦਾ ਡਿਜ਼ਾਈਨ ਅਤੇ ਉਸਾਰੀ ਕਰੇਗੀ। ਯੋਜਨਾਬੰਦੀ ਅਤੇ ਵਿਕਾਸ ਦਾ ਕੰਮ ਪਹਿਲਾਂ ਤੋਂ ਜਾਰੀ ਹੈ ਅਤੇ ਉਪਗ੍ਰਹਿ ਦੇ 2022 ਦੇ ਮੱਧ ਤੱਕ ਲਾਂਚ ਲਈ ਤਿਆਰ ਹੋਣ ਦੀ ਆਸ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News