ਬ੍ਰਿਟੇਨ ''ਚ ਦੱਖਣੀ ਏਸ਼ੀਆਈ ਲੋਕਾਂ ''ਚ ਕੋਵਿਡ-19 ਦਾ ਖਤਰਾ ਜ਼ਿਆਦਾ : ਅਧਿਐਨ
Saturday, Dec 04, 2021 - 01:17 AM (IST)
ਲੰਡਨ-ਭਾਰਤੀਆਂ ਸਮੇਤ ਦੱਖਣੀ ਏਸ਼ੀਆਈ ਮੂਲ ਦੇ ਲੋਕ ਉਨ੍ਹਾਂ ਜਾਤੀ ਸਮੂਹਾਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਕੋਵਿਡ-19 ਨਾਲ ਇਨਫੈਕਟਿਡ ਹੋਣ ਅਤੇ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਗੱਲ ਬ੍ਰਿਟੇਨ ਸਰਕਾਰ ਵੱਲੋਂ ਅਧਿਕਾਰਤ ਇਕ ਸਮੀਖਿਆ 'ਚ ਸ਼ੁੱਕਰਵਾਰ ਨੂੰ ਸਾਹਮਣੇ ਆਈ। 'ਕੋਵਿਡ-19 ਸਿਹਤ ਅਸਮਾਨਤਾ' ਸਿਰਲੇਖ ਵਾਲੇ ਅਧਿਐਨ 'ਚ ਪਾਇਆ ਗਿਆ ਕਿ ਬ੍ਰਿਟੇਨ 'ਚ ਗੈਰ-ਗੋਰੇ ਅਤੇ ਦੱਖਣੀ ਏਸ਼ੀਆਈ ਜਾਤੀ ਸਮੂਹ ਦੇ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਦੀ ਦਰ ਗੋਰਿਆਂ ਦੀ ਤੁਲਨਾ 'ਚ ਅਜੇ ਵੀ ਜ਼ਿਆਦਾ ਹੈ। ਨਾਲ ਹੀ ਇਸ 'ਚ ਇਹ ਵੀ ਪਤਾ ਚੱਲਿਆ ਹੈ ਕਿ ਟੀਕਕਾਰਨ ਦਰ, ਕਾਰੋਬਾਰ ਆਦਿ ਵੀ ਇਸ ਅੰਤਰ ਦੇ ਕਾਰਕਾਂ 'ਚ ਸ਼ਾਮਲ ਹੈ।
ਇਹ ਵੀ ਪੜ੍ਹੋ : ਅਮਰੀਕਾ ਸ਼ਰਨ ਮੰਗਣ ਵਾਲਿਆਂ ਲਈ ਨੀਤੀ ਕਰੇਗਾ ਬਹਾਲ
ਵਿਸ਼ਲੇਸ਼ਣ ਪਹਿਲਾਂ ਜ਼ਿਕਰ ਕੀਤੇ ਉਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਦਾ ਹੈ ਕਿ ਗੋਰੇ ਬ੍ਰਿਟਿਸ਼ ਸਮੂਹਾਂ ਦੀ ਤੁਲਨਾ 'ਚ ਅਫਰੀਕੀ, ਗੈਰ-ਗੋਰੇ ਕੈਰੇਬੀਆਈ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਜਾਤੀ ਸਮੂਹਾਂ ਦੇ ਲੋਕਾਂ ਨੂੰ ਕੋਵਿਡ-19 ਨਾਲ ਮੌਤ ਦਾ ਜ਼ਿਆਦਾ ਖਤਰਾ ਹੈ। ਬ੍ਰਿਟੇਨ ਦੀ ਸਰਕਾਰ ਵੱਲੋਂ ਕੋਵਿਡ-19 'ਤੇ ਨਿਯੁਕਤ ਸੁਤੰਤਰ ਸਲਾਹਕਾਰ ਡਾ. ਆਰ.ਅਲੀ, ਸੀਨੀਅਰ ਕਲੀਨਿਕਲ ਰਿਸਰਚ ਐਸੋਸੀਏਟ, ਕੈਮਬ੍ਰਿਜ ਯੂਨੀਵਰਸਿਟੀ, ਸਲਾਹਕਾਰ ਐਕਿਊਟ ਮੈਡੀਸਨ, ਆਕਸਫੋਰਡ ਯੂਨੀਵਰਸਿਟੀ ਹਸਪਤਾਲ ਨੇ ਕਿਹਾ ਕਿ ਪਹਿਲੀਆਂ ਦੋ ਦਰਾਂ 'ਚ, ਜਾਤੀ ਘੱਟ-ਗਿਣਤੀਆਂ 'ਚ ਦੇਖੀ ਗਈ ਉੱਚ ਮੌਤ ਦਰ ਮੁੱਖ ਰੂਪ ਨਾਲ ਗੋਰਿਆਂ ਦੀ ਤੁਲਨਾ 'ਚ ਉਨ੍ਹਾਂ ਦੇ ਇਨਫੈਕਸ਼ਨ ਦੇ ਉੱਚ ਜੋਖਮ ਦੇ ਕਾਰਨ ਸੀ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ 'ਓਮੀਕ੍ਰੋਨ' ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਤੀਸਰੀ ਲਹਿਰ 'ਚ ਅਸੀਂ ਗੋਰਿਆਂ ਦੀ ਤੁਲਨਾ 'ਚ ਜਾਤੀ ਘੱਟ-ਗਿਣਤੀਆਂ 'ਚ ਘੱਟ ਇਨਫੈਕਸ਼ਨ ਦਰ ਦੇਖ ਰਹੇ ਹਾਂ ਪਰ ਹਸਪਤਾਲ 'ਚ ਦਾਖਲ ਹੋਣ ਦੀ ਦਰ ਅਤੇ ਮੌਤ ਦਰ ਅਜੇ ਵੀ ਜ਼ਿਆਦਾ ਹੈ। ਹਾਲਾਂਕਿ ਪਿਛਲੇ ਸਾਲ ਦੀ ਤੁਲਨਾ 'ਚ ਸਾਰੀਆਂ ਜਾਤੀਆਂ ਘੱਟ-ਗਿਣਤੀਆਂ 'ਚ ਟੀਕਿਆਂ ਦੀਆਂ ਦਰਾਂ 'ਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ 'ਚ ਵੀ ਕਾਰਗਰ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।