ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਸ ਦੇਸ਼ ਨੇ ਬਣਾਈ ਇਹ ਯੋਜਨਾ

Wednesday, Oct 30, 2024 - 10:15 AM (IST)

ਜੋਹਾਨਸਬਰਗ (ਏਜੰਸੀ)- ਦੱਖਣੀ ਅਫਰੀਕਾ ਨੇ ਵਿਸ਼ੇਸ਼ ਤੌਰ 'ਤੇ ਭਾਰਤ ਅਤੇ ਚੀਨ ਤੋਂ ਸੈਲਾਨੀਆਂ ਦੀ ਆਮਦ ਨੂੰ ਵਧਾਉਣ ਦੇ ਉਦੇਸ਼ ਨਾਲ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਅਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ 'ਟੂਰ ਆਪਰੇਟਰਾਂ' ਨੂੰ ਇਸ ਯੋਜਨਾ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਗ੍ਰਹਿ ਮੰਤਰੀ ਡਾਕਟਰ ਲਿਓਨ ਸ਼ਰੇਬਰ ਵੱਲੋਂ ਇਸ ਯੋਜਨਾ ਦੇ ਸੰਕਲਪ ਦੇ 2 ਮਹੀਨਿਆਂ ਬਾਅਦ ਉਨ੍ਹਾਂ ਦੇ ਵਿਭਾਗ ਨੇ ਮੰਗਲਵਾਰ ਨੂੰ 'ਟਰੱਸਟਡ ਟੂਰ ਆਪਰੇਟਰ ਸਕੀਮ' (ਟੀ.ਟੀ.ਓ.ਐੱਸ.) ਦੀ ਘੋਸ਼ਣਾ ਕੀਤੀ। 

ਇਹ ਵੀ ਪੜ੍ਹੋ: ਭਾਰਤ-ਚੀਨ ਸਮਝੌਤੇ 'ਤੇ ਅਮਰੀਕਾ ਦਾ ਬਿਆਨ, ਕਿਹਾ- ਇਸ 'ਚ ਸਾਡੀ ਕੋਈ ਭੂਮਿਕਾ ਨਹੀਂ

ਇਸ ਯੋਜਨਾ ਦਾ ਉਦੇਸ਼ ਸੈਰ-ਸਪਾਟੇ ਨੂੰ ਵਧਾ ਕੇ ਰੁਜ਼ਗਾਰ ਪੈਦਾ ਕਰਨਾ ਹੈ। ਇਸ ਤੋਂ ਬਾਅਦ ਸੈਰ-ਸਪਾਟਾ ਮੰਤਰਾਲਾ ਅਤੇ ਦੇਸ਼ ਦੇ ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕਾਂ ਨਾਲ ਵੀਜ਼ਾ ਪ੍ਰਾਪਤ ਕਰਨ ਵਿਚ ਅਸਮਰਥਾ ਅਤੇ ਲਾਲ ਫੀਤਾਸ਼ਾਹੀ ਨੂੰ ਦੂਰ ਕਰਨ ਦੇ ਤਰੀਕੇ ਲੱਭਣ ਦੇ ਉਦੇਸ਼ ਨਾਲ ਗੱਲਬਾਤ ਕੀਤੀ ਗਈ। ਇਨ੍ਹਾਂ ਸਮੱਸਿਆਵਾਂ ਕਾਰਨ ਦੱਖਣੀ ਅਫ਼ਰੀਕਾ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਨਹੀਂ ਕਰ ਪਾ ਰਿਹਾ ਹੈ।

ਇਹ ਵੀ ਪੜ੍ਹੋ: ਕਤਲ ਦੇ ਡਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਵਧਾਈ ਗਈ ਸੁਰੱਖਿਆ

ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, "ਰੁਕਾਵਟਾਂ ਨੂੰ ਦੂਰ ਕਰਨ ਅਤੇ ਗ੍ਰਹਿ ਮੰਤਰਾਲਾ ਨੂੰ ਇੱਕ ਆਰਥਿਕ ਸਮਰਥਕ ਦੇ ਰੂਪ ਵਿੱਚ ਮੁੜ ਸਥਾਪਿਤ ਕਰਨ ਲਈ, ਵਿਭਾਗ ਨੇ ਅੱਜ ਦੱਖਣੀ ਅਫ਼ਰੀਕਾ ਅਤੇ ਵਿਦੇਸ਼ਾਂ ਵਿੱਚ ਸਥਾਪਤ 'ਟੂਰ ਆਪਰੇਟਰਾਂ' ਨੂੰ ਦਿਲਚਸਪੀ ਜ਼ਾਹਰ ਕਰਨ ਲਈ ਸੱਦਾ ਦਿੱਤਾ, ਜੋ ਚੀਨ ਅਤੇ ਭਾਰਤ ਤੋਂ ਸਾਡੇ ਦੇਸ਼ ਵਿੱਚ ਵਧੇਰੇ ਸੈਲਾਨੀਆਂ ਨੂੰ ਲਿਆਉਣ ਲਈ ਇਸ ਯੋਜਨਾ 'ਤੇ ਦਸਤਖਤ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: 2 ਲੱਖ ਭਾਰਤੀ ਵਿਦਿਆਰਥੀਆਂ 'ਤੇ ਟਿਕੀ ਹੈ ਕੈਨੇਡਾ ਦੀ 20 ਫ਼ੀਸਦੀ ਅਰਥ-ਵਿਵਸਥਾ

ਇਸ 'ਚ ਦਿੱਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2023 'ਚ ਚੀਨੀ ਸੈਲਾਨੀਆਂ ਨੇ 10 ਕਰੋੜ ਤੋਂ ਜ਼ਿਆਦਾ ਵਿਦੇਸ਼ੀ ਯਾਤਰਾਵਾਂ ਕੀਤੀਆਂ, ਜਿਨ੍ਹਾਂ 'ਚੋਂ ਸਿਰਫ 93 ਹਜ਼ਾਰ ਸੈਲਾਨੀਆਂ ਨੇ ਹੀ  ਦੱਖਣੀ ਅਫਰੀਕਾ ਦਾ ਦੌਰਾ ਕੀਤਾ। ਵਿਭਾਗ ਨੇ ਕਿਹਾ, “ਇਸ ਵੇਲੇ ਦੱਖਣੀ ਅਫਰੀਕਾ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਸੈਲਾਨੀਆਂ ਵਿਚ ਭਾਰਤੀ ਸੈਲਾਨੀਆਂ ਦੀ ਹਿੱਸੇਦਾਰੀ 3.9 ਫ਼ੀਸਦੀ ਹੈ - ਅਤੇ ਚੀਨੀ ਸੈਲਾਨੀਆਂ ਦੀ ਹਿੱਸੇਦਾਰੀ ਸਿਰਫ਼ 1.8 ਫ਼ੀਸਦੀ ਹੈ।” ਅਧਿਐਨ ਤੋਂ ਪਤਾ ਲੱਗਦਾ ਹੈ ਕਿ ਪ੍ਰਤੀ ਸਾਲ ਸਿਰਫ਼ 10 ਫ਼ੀਸਦੀ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਣ ਨਾਲ ਸਾਲਾਨਾ ਆਰਥਿਕ ਵਿਕਾਸ ਵਿਚ 0.6 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News