ਦੱਖਣੀ ਅਫਰੀਕਾ ''ਚ ਇਕ ਦਿਨ ''ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ
Saturday, Jun 13, 2020 - 08:56 PM (IST)
ਜੋਹਾਨਸਬਰਗ - ਦੱਖਣੀ ਅਫਰੀਕਾ ਵਿਚ ਇਕ ਦਿਨ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ 3,359 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਪਡੇਟ ਵਿਚ ਦੱਸਿਆ ਗਿਆ ਹੈ ਕਿ ਹੁਣ ਦੱਖਣੀ ਅਫਰੀਕਾ ਵਿਚ ਪ੍ਰਭਾਵਿਤਾਂ ਦੀ ਗਿਣਤੀ 61 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ਵਿਚੋਂ 1,354 ਰੋਗੀ ਆਪਣੀ ਜਾਨ ਗੁਆ ਚੁੱਕੇ ਹਨ। ਦੱਖਣੀ ਅਫਰੀਕਾ ਵਿਚ 2 ਤਿਹਾਈ ਤੋਂ ਜ਼ਿਆਦਾ ਮਾਮਲੇ ਪੱਛਮੀ ਕੇਪ ਸੂਬੇ ਵਿਚ ਪਾਏ ਗਏ ਹਨ। ਇਸ ਦੇ ਨਾਲ ਗੀ 54 ਦੇਸ਼ਾਂ ਵਾਲੇ ਅਫਰੀਕੀ ਮਹਾਦੀਪ ਵਿਚ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 2,18,000 ਹੋ ਗਈ ਹੈ।
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਵੱਲੋਂ ਅਫਰੀਕਾ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧਣ ਦੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਜੇਕਰ ਅਫਰੀਕਾ ਵਿਚ ਕੋਰੋਨਾ ਦੀ ਇਨਫੈਕਸ਼ਨ ਫੈਲ ਜਾਂਦੀ ਹੈ ਤਾਂ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਕਰਨਾ ਹੋ ਜਾਵੇਗਾ।