ਦੱਖਣੀ ਅਫਰੀਕਾ ਦੇ ਡਰਬਨ ''ਚ ਤੇਲ ਰਿਫਾਇਨਰੀ ''ਚ ਧਮਾਕਾ, ਕਈ ਜ਼ਖਮੀ (ਵੀਡੀਓ)

Friday, Dec 04, 2020 - 07:35 PM (IST)

ਦੱਖਣੀ ਅਫਰੀਕਾ ਦੇ ਡਰਬਨ ''ਚ ਤੇਲ ਰਿਫਾਇਨਰੀ ''ਚ ਧਮਾਕਾ, ਕਈ ਜ਼ਖਮੀ (ਵੀਡੀਓ)

ਜੋਹਾਨਸਬਰਗ-ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ 'ਚ ਸ਼ੁੱਕਰਵਾਰ ਨੂੰ ਇਕ ਇੰਜਣ ਤੇਲ ਰਿਫਾਇਨਰੀ 'ਚ ਜ਼ੋਰਦਾਰ ਧਮਾਕਾ ਹੋ ਗਿਆ ਜਿਸ 'ਚ 7 ਲੋਕ ਜ਼ਖਮੀ ਹੋ ਗਏ। ਸੂਬਾਈ ਐਮਰਜੈਂਸੀ ਸੇਵਾਵਾਂ ਦੇ ਇਕ ਬੁਲਾਰੇ ਰਾਬਰਟ ਮੈਕੇਂਜੀ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਰਿਫਾਇਨਰੀ 'ਚ ਇਹ ਧਮਾਕਾ ਸਵੇਰੇ ਲਗਭਗ ਸੱਤ ਵਜੇ ਹੋਇਆ।

ਧਮਾਕੇ ਤੋਂ ਬਾਅਦ ਰਿਫਾਇਨਰੀ 'ਚ ਅੱਗ ਅਤੇ ਧੂੰਆਂ ਦੇਖਿਆ ਗਿਆ। ਧਮਾਕੇ ਦੇ ਕਾਰਣਾਂ ਦਾ ਹਾਲਾਂਕਿ ਅਜੇ ਪਤਾ ਨਹੀਂ ਲਿਆਇਆ ਗਿਆ ਹੈ ਅਤੇ ਇਸ ਦੌਰਾਨ 6 ਲੋਕ ਜ਼ਖਮੀ ਹੋ ਗਏ। ਬੁਲਾਰੇ ਨੇ ਕਿਹਾ ਕਿ ਰਿਫਾਇਨਰੀ ਨੇੜੇ ਸਥਿਤ ਫਲੈਟਾਂ ਦੇ ਇਕ ਬਲਾਕ 'ਚ ਵੀ ਅੱਗ ਲੱਗ ਗਈ ਸੀ ਜਿਸ 'ਤੇ ਹਾਲਾਂਕਿ ਜਲਦ ਹੀ ਕਾਬੂ ਪਾ ਲਿਆ ਗਿਆ ਅਤੇ ਇਸ ਦੌਰਾਨ ਕਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਦੱਸਣਯੋਗ ਹੈ ਕਿ ਇਸ ਇੰਜਣ ਰਿਫਾਇਨਰੀ 'ਚ ਸਾਲ 2008 ਨਵੰਬਰ ਦੌਰਾਨ ਵੀ ਇਕ ਜ਼ੋਰਦਾਰ ਧਮਾਕਾ ਹੋ ਗਿਆ ਸੀ ਜਿਸ ਕਾਰਣ ਰਿਫਾਇਨਰੀ ਨੂੰ ਚਾਰ ਮਹੀਨੇ ਤੱਕ ਲਈ ਬੰਦ ਕਰਨਾ ਪਿਆ ਸੀ।


author

Karan Kumar

Content Editor

Related News