ਦੱਖਣੀ ਅਫ਼ਰੀਕੀ ਉਪ ਰਾਸ਼ਟਰਪਤੀ ਨੇ ਹਿੰਦੂ ਭਾਈਚਾਰੇ ਦੀ ਭੂਮਿਕਾ ਦੀ ਕੀਤੀ ਸ਼ਲਾਘਾ
Sunday, Feb 02, 2025 - 05:34 PM (IST)
 
            
            ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਦੇ ਉਪ ਰਾਸ਼ਟਰਪਤੀ ਪਾਲ ਮਾਸ਼ਾਟਾਈਲ ਨੇ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ (ਬੀ.ਏ.ਪੀ.ਐਸ) ਸੰਗਠਨ ਦੇ ਬਹੁ-ਸੱਭਿਆਚਾਰਕ ਕੇਂਦਰ ਅਤੇ ਮੰਦਰ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਦਿਆਂ ਕਿਹਾ ਕਿ ਬੀ.ਏ.ਪੀ.ਐਸ ਦੇ ਸਿਧਾਂਤ ਦੱਖਣੀ ਅਫਰੀਕਾ ਦੇ ਰਾਸ਼ਟਰੀ ਲੋਕਾਚਾਰ ਉਬੰਟੂ ਅਨੁਸਾਰ ਹਨ। ਇਹ ਇੱਕੋ ਜਿਹੇ ਹਨ। ਮਸ਼ਾਤਾਈਲ ਨੇ ਸਥਾਨਕ ਹਿੰਦੂ ਭਾਈਚਾਰੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਸਾਨੂੰ ਰਾਸ਼ਟਰ ਨਿਰਮਾਣ ਵਿੱਚ ਹਿੰਦੂ ਭਾਈਚਾਰੇ ਦੀ ਭੂਮਿਕਾ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਭਾਈਚਾਰੇ ਕੋਲ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕਦਰਾਂ-ਕੀਮਤਾਂ ਹਨ ਅਤੇ ਇਸਨੇ ਸਾਡੇ ਵਿਭਿੰਨ ਸਮਾਜ ਦੇ ਸਮਾਜਿਕ ਤਾਣੇ-ਬਾਣੇ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਪੜ੍ਹੋ ਇਹ ਅਹਿਮ ਖ਼ਬਰ-Trump ਨਾਲ ਗੱਲਬਾਤ ਲਈ ਅਮਰੀਕਾ ਜਾਣਗੇ Netanyahu
ਅਧਿਕਾਰਤ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਨੇ BAPS ਅਤੇ ਦੱਖਣੀ ਅਫ਼ਰੀਕੀ ਲੋਕਾਚਾਰ ਵਿਚਕਾਰ ਸਮਾਨਤਾਵਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਮਾਸ਼ਾਟਾਈਲ ਨੇ BAPS ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, "BAPS ਦੇ ਵਿਸ਼ਵਾਸ, ਸੇਵਾ ਅਤੇ ਏਕਤਾ ਦੇ ਸਿਧਾਂਤ ਸੱਚਮੁੱਚ ਸਾਡੇ ਰਾਸ਼ਟਰੀ ਉਬੰਟੂ ਦੇ ਸਿਧਾਂਤ ਨਾਲ ਬਹੁਤ ਮਿਲਦੇ-ਜੁਲਦੇ ਹਨ, ਜੋ ਕਿ ਸਾਂਝੀ ਮਨੁੱਖਤਾ ਅਤੇ ਆਪਸੀ ਤਾਲਮੇਲ ਵਿੱਚ ਵਿਸ਼ਵਾਸ ਬਾਰੇ ਹੈ।" ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ "ਵਿਸ਼ਵਾਸ, ਸੱਭਿਆਚਾਰ ਅਤੇ ਏਕਤਾ ਦਾ ਪ੍ਰਤੀਕ" ਦੱਸਿਆ ਅਤੇ ਕਿਹਾ ਕਿ BAPS ਮਾਨਵਤਾਵਾਦੀ ਸੇਵਾ, ਸਮਾਜਿਕ ਉੱਨਤੀ ਅਤੇ ਸੱਭਿਆਚਾਰਕ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ।" ਮਾਸ਼ਾਟਾਈਲ ਨੇ ਕਿਹਾ,''ਨਵਾਂ ਮੰਦਰ ਨਾ ਸਿਰਫ਼ ਪੂਜਾ ਸਥਾਨ ਹੋਵੇਗਾ, ਸਗੋਂ ਸਾਰੇ ਪਿਛੋਕੜਾਂ ਦੇ ਲੋਕਾਂ ਲਈ ਸ਼ਾਂਤੀ, ਗਿਆਨ ਅਤੇ ਅਧਿਆਤਮਿਕ ਸੰਸ਼ੋਧਨ ਦਾ ਅਸਥਾਨ ਵੀ ਹੋਵੇਗਾ।" ਮਾਸ਼ਾਟਾਈਲ ਨੇ ਬੀ.ਏ.ਪੀ.ਐਸ ਨੂੰ ਦੇਸ਼ ਦੀਆਂ ਚੁਣੌਤੀਆਂ ਜਿਵੇਂ ਕਿ ਗਰੀਬੀ, ਬੇਰੁਜ਼ਗਾਰੀ, ਹਿੰਸਾ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਲਿੰਗ-ਅਧਾਰਤ ਹਿੰਸਾ ਨਾਲ ਨਜਿੱਠਣ ਵਿੱਚ ਸਰਕਾਰ ਦੀ ਮਦਦ ਕਰਨ ਦਾ ਸੱਦਾ ਵੀ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            