ਦੱਖਣੀ ਅਫਰੀਕਾ : ਸੜਕ ਹਾਦਸੇ ''ਚ ਬੱਚਿਆਂ ਸਮੇਤ 13 ਲੋਕਾਂ ਦੀ ਮੌਤ
Monday, Mar 18, 2019 - 05:12 PM (IST)
ਜੋਹਾਨਸਬਰਗ (ਭਾਸ਼ਾ)— ਦੱਖਣੀ ਅਫਰੀਕਾ ਵਿਚ ਐੱਨ-ਟੂ ਰਾਸ਼ਟਰੀ ਹਾਈਵੇਅ 'ਤੇ ਦੋ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੈਡੀਕਲ ਅਤੇ ਬਚਾਅ ਟੀਮ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਡੀਕਲ ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਇਹ ਹਾਦਸਾ ਫੋਕਵਿਲੇ ਅਤੇ ਵੇਸਟੋਨਾਰੀਆ ਵਿਚਾਲੇ ਵਾਪਰਿਆ।
ਬਚਾਅ ਟੀਮ ਨੂੰ ਮੌਕੇ ਤੋਂ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋਈ ਮਿਲੀ। ਕਈ ਲੋਕਾਂ ਦੀਆਂ ਲਾਸ਼ਾਂ ਹਾਦਸਾਸਥਲ 'ਤੇ ਇੱਧਰ-ਉੱਧਰ ਪਈਆਂ ਸਨ ਜਦਕਿ ਕੁਝ ਲੋਕ ਗੱਡੀਆਂ ਵਿਚ ਫਸੇ ਹੋਏ ਸਨ। ਇਨ੍ਹਾਂ ਵਿਚ ਕੁਝ ਬੱਚੇ ਵੀ ਸ਼ਾਮਲ ਸਨ। ਕੁੱਲ ਮਿਲਾ ਕੇ 13 ਲੋਕਾਂ ਦੀਆਂ ਲਾਸ਼ਾਂ ਦੋਹਾਂ ਗੱਡੀਆਂ ਵਿਚ ਪਾਈਆਂ ਗਈਆਂ ਅਤੇ ਗੰਭੀਰ ਰੂਪ ਨਾਲ ਜ਼ਖਮੀ 3 ਲੋਕਾਂ ਨੂੰ ਹਵਾਈ ਸੇਵਾ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।