ਅਦਾਲਤੀ ਵਿਵਸਥਾ ਨਾਲ ‘ਮਿਸੇਜ ਇੰਡੀਆ ਦੱਖਣੀ ਅਫਰੀਕਾ’ ਸੰਬੰਧਤ ਵਿਵਾਦ ਖਤਮ

08/29/2019 4:14:16 PM

ਜੋਹਾਨਸਬਰਗ (ਭਾਸ਼ਾ)— ‘ਮਿਸੇਜ ਇੰਡੀਆ ਦੱਖਣੀ ਅਫਰੀਕਾ’ ਸੁੰਦਰਤਾ ਮੁਕਾਬਲੇ ਦੇ ਕਾਨੂੰਨੀ ਅਧਿਕਾਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੜਾਈ ਵੀਰਵਾਰ ਨੂੰ ਖਤਮ ਹੋ ਗਈ। ਹਾਈ ਕੋਰਟ ਨੇ ਵਿਵਸਥਾ ਦਿੱਤੀ ਕਿ ਮਲਕੀਅਤ ਦਾ ਅਧਿਕਾਰ ਰੱਖਣ ਵਾਲੇ ਵਰਤਮਾਨ ਮਾਲਕ ਨੇ ਧੋਖਾਧੜੀ ਨਾਲ ਅਸਲੀ ਮਾਲਕ ਦੇ ਦਸਤਖਤ ਕਰ ਕੇ ਅਧਿਕਾਰ ਹਾਸਲ ਕੀਤੇ ਸਨ। ਵਿਆਹੁਤਾ, ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਨੂੰ ਸੁੰਦਰਤਾ ਮੁਕਾਬਲੇ ਵਿਚ ਮੌਕੇ ਉਪਲਬਧ ਕਰਾਉਣ ਦੇ ਉਦੇਸ਼ ਨਾਲ 2005 ਵਿਚ ਸੰਬੰਧਤ ਸੁੰਦਰਤਾ ਮੁਕਾਬਲਾ ਕੰਪਨੀ ਦੀ ਨੀਂਹ ਰੱਖਣ ਵਾਲੀ ਅਨੁਸ਼ਾ ਬਿਸਾਲ ਨੇ ਏ. ਥਾਵੇਰ ਅਤੇ ਡਿਓਨ ਗਾਨਾਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਮੁਕਾਬਲਾ ਸੰਚਾਲਨ ਆਪਣੇ ਹੱਥਾਂ ਵਿਚ ਲਿਆ ਸੀ। 

ਬਿਸਾਲ ਨੂੰ ਬਾਅਦ ਵਿਚ ਪਤਾ ਚੱਲਿਆ ਕਿ ਸੁੰਦਰਤਾ ਮੁਕਾਬਲੇ ਲਈ ਮਾਲਕ ਦੇ ਰੂਪ ਵਿਚ ਉਨ੍ਹਾਂ ਨੇ ਆਪਣੇ ਪਤੀ ਰੋਸ਼ਨ ਦੇ ਨਾਮ ਨਾਲ ਜਿਹੜੀ ਕੰਪਨੀ ਅਸਲ ਵਿਚ ਰਜਿਸਟਰਡ ਕਰਵਾਈ ਸੀ ਉਹ ਥਾਵੇਰ ਦੇ ਨਾਮ ’ਤੇ ਟਰਾਂਸਫਰ ਕਰ ਦਿੱਤੀ ਗਈ ਹੈ। ਇਸ ’ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ। ਬਿਸਾਲ ਨੇ ਕਿਹਾ,‘‘ਲਿਖਾਵਟ ਮਾਹਰ ਨੇ ਇਹ ਸਾਬਤ ਕੀਤਾ ਕਿ ਮੇਰੀ ਕੰਪਨੀ ‘ਮਿਸੇਜ ਇੰਡੀਆ ਸਾਊਥ ਅਫਰੀਕਾ’ ਮੇਰੇ ਅਤੇ ਮੇਰੇ ਪਤੀ ਦੇ ਦਸਤਖਤਾਂ ਦੀ ਕਾਪੀ-ਪੇਸਟ ਕਰ ਕੇ ਫਰਜ਼ੀ ਤਰੀਕੇ ਨਾਲ ਥਾਵੇਰ ਦੇ ਨਾਮ ’ਤੇ ਟਰਾਂਸਫਰ ਕਰ ਦਿੱਤੀ ਗਈ।’’ ਬਿਸਾਲ ਨੇ ਦੱਸਿਆ ਕਿ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪਤੀ ਨੇ ਕਦੇ ਵੀ ਆਪਣੇ ਮੈਂਬਰਸ਼ਿਪ ਅਧਿਕਾਰ ਥਾਵੇਰ ਜਾਂ ਗਾਨਾਸ ਨੂੰ ਟਰਾਂਸਫਰ ਨਹੀਂ ਕੀਤੇ ਸਨ। 

ਉਨ੍ਹਾਂ ਨੇ ਫੌਰੇਂਸਿਕ ਦਸਤਾਵੇਜ਼ ਵਿਸ਼ਲੇਸ਼ਕ ਮਾਈਕ ਇਰਵਿੰਗ ਨੂੰ ਦਸਤਖਤਾਂ ਦੇ ਬਾਰੇ ਵਿਚ ਮਾਹਰ ਰਾਏ ਉਪਲਬਧ ਕਰਵਾਉਣ ਲਈ ਕਿਹਾ ਸੀ। ਇਰਵਿੰਗ ਦੀ ਰਿਪੋਰਟ ਵਿਚ ਕਿਹਾ ਗਿਆ ਕਿ ‘ਮਿਸੇਜ ਇੰਡੀਆ ਸਾਊਥ ਅਫਰੀਕਾ’ ਦੇ ਲੈਟਰਹੈੱਡ ’ਤੇ ਕੰਪਨੀ ਰਜਿਸਟਰੇਸ਼ਨ ਸੋਧ ਪੱਤਰ ’ਤੇ ਵਰਤੇ ਗਏ ਥਾਵੇਰ ਦੇ ਦਸਤਖਤ ਕਟਿੰਗ ਅਤੇ ਪੇਸਟਿੰਗ ਸਨ। ਡਰਬਨ ਹਾਈ ਕੋਰਟ ਦੇ ਜੱਜ ਗ੍ਰੇਗਰੀ ਕਰੂਗੇਰ ਨੇ ਵਿਵਸਥਾ ਦਿੱਤੀ ਕਿ ਦਸਤਾਵੇਜ਼ਾਂ ਨੂੰ ਫਰਜ਼ੀ ਐਲਾਨ ਕੀਤਾ ਜਾਵੇ। ਬਿਸਾਲ ਨੇ ਕਿਹਾ ਕਿ ਉਹ ਥਾਵੇਰ ਅਤੇ ਗਾਨਾਸ ਵੱਲੋਂ ਆਯੋਜਿਤ ‘ਮਿਸੇਜ ਇੰਡੀਆ ਸਾਊਥ ਅਫਰੀਕਾ 2018’ ਸੁੰਦਰਤਾ ਮੁਕਾਬਲੇ ਵਿਚ ਸੌਮਯਾ ਤਿਵਾਰੀ ਗੌਤਮ ਨੂੰ ਮਿਲੇ ਖਿਤਾਬ ਨੂੰ ਬਹਾਲ ਕਰੇਗੀ। 

ਥਾਵੇਰ ਅਤੇ ਗਾਨਾਸ ਵਿਰੁੱਧ ਜਾਰੀ ਕਾਨੂੰਨੀ ਪ੍ਰਕਿਰਿਆ ਵਿਚ ਗੌਤਮ ਦਾ ਨਾਮ ਵੀ ਸੀ, ਜਿਸ ਨੂੰ ਇਨ੍ਹਾਂ ਲੋਕਾਂ ਨੇ ਇਹ ਕਹਿਣ ’ਤੇ ਖਿਤਾਬ ਤੋਂ ਵੱਖ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਪੁਰਸਕਾਰ ਦੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਗਾਨਾਸ ਅਤੇ ਥਾਵੇਰ ਨੇ ਇਕ ਸੰਯੁਕਤ ਬਿਆਨ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤੀ ਫੈਸਲੇ ਨੂੰ ਚੁਣੌਤੀ ਦੇਣਗੇ। ਬਿਆਨ ਵਿਚ ਕਿਹਾ ਗਿਆ,‘‘ਜੱਜ ਕਰੂਗੇਰ ਨੇ ਦਸਤਾਵੇਜ਼ ਨੂੰ ਫਰਜ਼ੀ ਦੱਸਿਆ ਹੈ ਪਰ ਦੋਸ਼ੀ ਦੀ ਪਛਾਣ ਨਹੀਂ ਕੀਤੀ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਸਾਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।’’


Vandana

Content Editor

Related News