ਕੈਪ ਟਾਊਨ ''ਚ ਦੀਵਾਲੀ ਮੌਕੇ ਭਾਰਤੀ ਭਾਈਚਾਰੇ ਨੂੰ ਮਿਲੀ ਇਹ ਇਜਾਜ਼ਤ

10/18/2019 10:36:05 AM

ਜੋਹਾਨਸਬਰਗ (ਭਾਸ਼ਾ)— ਦੱਖਣੀ ਅਫਰੀਕਾ ਵਿਚ ਦੀਵਾਲੀ ਦੇ ਮੌਕੇ ਪਟਾਕੇ ਚਲਾਉਣ ਲਈ ਕੈਪ ਟਾਊਨ ਵਿਚ ਸਿਰਫ ਇਕ ਜਗ੍ਹਾ ਨਿਰਧਾਰਤ ਕੀਤੀ ਗਈ ਹੈ। ਸ਼ਹਿਰ ਦੇ ਬਾਡੀ ਅਧਿਕਾਰੀਆਂ ਨੇ ਪਿਛਲੇ ਹਫਤੇ ਦੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਜਿਸ ਵਿਚ ਕਿਹਾ ਗਿਆ ਸੀ ਕਿ ਪਟਾਕੇ ਚਲਾਉਣ ਲਈ ਜਗ੍ਹਾ ਨਿਰਧਾਰਤ ਨਹੀਂ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫੈਸਲੇ ਵਿਚ ਇਹ ਤਬਦੀਲੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਅਤੇ ਦੱਖਣੀ ਅਫਰੀਕਾ ਹਿੰਦੂ ਮਹਾਸਭਾ (ਐੱਸ.ਏ.ਐੱਚ.ਐੱਮ.ਐੱਸ.) ਵੱਲੋਂ ਕਾਨੂੰਨੀ ਚੁਣੌਤੀ ਦੇਣ ਦੀ ਧਮਕੀ ਦੇ ਬਾਅਦ ਕੀਤੀ ਗਈ। 

ਕੈਪ ਟਾਊਨ ਦੀ ਸੁਰੱਖਿਆ ਲਈ ਮੇਅਰ ਕਮੇਟੀ ਦੇ ਮੈਂਬਰ ਜੇ.ਪੀ. ਸਮਿਥ ਨੇ ਐਲਾਨ ਕੀਤਾ ਕਿ ਲੋਕਾਂ ਨੂੰ ਪਟਾਕੇ ਚਲਾਉਣ ਲਈ ਸਟੇਡੀਅਮ ਦਾ ਇਕ ਖਾਸ ਇਲਾਕਾ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਦੀਵਾਲੀ, ਗੁਈ ਫੌਕਸ ਡੇਅ ਅਤੇ ਨਵੇਂ ਸਾਲ ਦੇ ਮੌਕੇ 'ਤੇ ਵੀ ਪਟਾਕੇ ਚਲਾਉਣ ਲਈ ਕੋਈ ਜਗ੍ਹਾ ਨਿਰਧਾਰਤ ਨਹੀਂ ਕੀਤੀ ਜਾਵੇਗੀ। ਗੌਰਤਲਬ ਹੈ ਕਿ ਕੈਪ ਟਾਊਨ ਦੇਸ਼ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਅਤੇ ਸੰਸਦ ਵੀ ਇੱਥੇ ਹੀ ਸਥਿਤ ਹੈ।

ਐੱਸ.ਏ.ਐੱਚ.ਐੱਮ.ਐੱਸ. ਦੇ ਅਸ਼ਵਿਨ ਤ੍ਰਿਪਾਠੀ ਨੇ ਕਿਹਾ,''ਅਸੀਂ ਪਟਾਕੇ ਚਲਾਉਣ ਲਈ ਕੋਈ ਜਗ੍ਹਾ ਨਾ ਦੇਣ ਦੇ ਫੈਸਲੇ ਨੂੰ ਕਾਨੂੰਨੀ ਚੁਣੌਤੀ ਦੇਣ ਲਈ ਤਿਆਰ ਸੀ ਕਿਉਂਕਿ ਇਹ ਸਮਾਨਤਾ ਦੇ ਅਧਿਕਾਰ ਅਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੁੰਦੀ, ਜਿਸ ਦੀ ਵਿਵਸਥਾ ਸੰਵਿਧਾਨ ਦੀ ਧਾਰਾ 9 ਅਤੇ 15 ਵਿਚ ਕੀਤੀ ਗਈ ਹੈ।'' ਇੱਥੇ ਦੱਸ ਦਈਏ ਕਿ ਪਟਾਕੇ ਚਲਾਉਣ ਨੂੰ ਲੈ ਕੇ ਪੂਰੇ ਦੱਖਣੀ ਅਫਰੀਕਾ ਵਿਚ ਨਿਯਮ ਬਹੁਤ ਸਖਤ ਹਨ। ਇੱਥੇ ਪਾਰਕ ਅਤੇ ਸੜਕਾਂ ਜਿਹੇ ਇਲਾਕਿਆਂ ਵਿਚ ਜਨਤਕ ਪ੍ਰਦਰਸ਼ਨੀਆਂ ਲਈ ਇਜਾਜ਼ਤ ਦੀ ਲੋੜ ਹੁੰਦੀ ਹੈ।


Vandana

Content Editor

Related News