ਇਟਲੀ ਦੇ ਕਾਰੋਬਾਰੀ ਅਤੇ ਸਮਾਜ ਸੇਵੀ ਧਰਮਪਾਲ ਸਿੰਘ ਦੇ ਸਪੁੱਤਰ ਨੇ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ

Tuesday, Apr 12, 2022 - 02:17 PM (IST)

ਇਟਲੀ ਦੇ ਕਾਰੋਬਾਰੀ ਅਤੇ ਸਮਾਜ ਸੇਵੀ ਧਰਮਪਾਲ ਸਿੰਘ ਦੇ ਸਪੁੱਤਰ ਨੇ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ

ਰੋਮ/ਮਿਲਾਨ (ਕੈਂਥ,ਚੀਨੀਆਂ): ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਜਾ ਕੇ ਰਹਿਣ ਬਸੇਰਾ ਕਰਦੇ ਹੋਣ, ਇਹ ਆਪਣੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਹਾਸਿਲ ਕਰ ਲੈਂਦੇ ਹਨ।ਵਿਦੇਸ਼ਾਂ ਦੀ ਧਰਤੀ 'ਤੇ ਰੋਜੀ ਰੋਟੀ ਕਮਾਉਣ ਲਈ ਜਿੱਥੇ ਪੰਜਾਬੀ ਅਣਥਕ ਮਿਹਨਤ ਕਰਦੇ ਹਨ ਉੱਥੇ ਦੂਜੇ ਪਾਸੇ ਪੰਜਾਬੀ ਬੱਚੇ ਵੀ ਹਰ ਖੇਤਰ ਵਿੱਚ ਆਏ ਦਿਨੀਂ ਮੱਲਾਂ ਮਾਰਦੇ ਨਜ਼ਰ ਆ ਰਹੇ ਹਨ।ਇਟਲੀ ਦੀ ਰਾਜਧਾਨੀ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਰਹਿਣ ਬਸੇਰਾ ਕਰ ਰਹੇ ਕਾਰੋਬਾਰੀ ਅਤੇ ਸਮਾਜ ਸੇਵੀ ਡਾ. ਧਰਮਪਾਲ ਸਿੰਘ ਦੇ ਹੋਣਹਾਰ ਸਪੁੱਤਰ ਵਰਿੰਦਰ ਸਿੰਘ ਨੇ ਰਾਜਧਾਨੀ ਰੋਮ ਦੀ ਪ੍ਰਸਿੱਧ 'ਯੂਨੀਤਾ ਇੰਟਰਨੈਸ਼ਨਲ ਸਟੱਡੀ ਯੂਨੀਵਰਸਿਟੀ' ਤੋਂ 5 ਸਾਲਾਂ ਦੀ ਅਣਥੱਕ ਮਿਹਨਤ ਨਾਲ ਆਰਥਿਕਤਾ ਮੈਨੇਜਮੈਂਟ ਦੀ ਮਾਸਟਰ ਡਿਗਰੀ ਹਾਸਲ ਕਰਕੇ ਇਟਲੀ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

PunjabKesari

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਿਤਾ ਧਰਮਪਾਲ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਾਜਪੁਰ ਤਹਿਸੀਲ ਰਾਏਕੋਟ ਵਿੱਚ ਹੋਇਆ ਅਤੇ ਵਰਿੰਦਰ 5 ਸਾਲ ਦੀ ਉਮਰ ਵਿੱਚ ਪਰਿਵਾਰ ਸਮੇਤ ਇਟਲੀ ਆ ਗਿਆ। ਇਟਲੀ ਆ ਕੇ ਉਹ ਇਟਾਲੀਅਨ ਭਾਸ਼ਾ ਵਿੱਚ ਪੜਾਈ ਕਰਨ ਲੱਗਾ ਅਤੇ ਪੜ੍ਹਾਈ ਵਿੱਚ ਵਧੀਆ ਅੰਕ ਪ੍ਰਾਪਤ ਕਰਦਾ ਗਿਆ। ਦੂਜੇ ਪਾਸੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਮੇਰੇ ਪਿਤਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਅੱਜ ਜਦੋਂ ਮੈਂ ਡਿਗਰੀ ਹਾਸਲ ਕੀਤੀ ਹੈ ਤਾਂ ਪੂਰਾ ਪਰਿਵਾਰ ਮੇਰੇ 'ਤੇ ਮਾਣ ਮਹਿਸੂਸ ਕਰ ਰਿਹਾ ਹੈ।

 PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਇਕ ਹੋਰ ਪੰਜਾਬੀ ਨੇ ਕਰਵਾਈ ਬੱਲੇ ਬੱਲੇ, ਸਿੱਖਿਆ ਦੇ ਖੇਤਰ 'ਚ ਹਾਸਲ ਕੀਤਾ ਵੱਡਾ ਮੁਕਾਮ

ਵਰਿੰਦਰ ਮੁਤਾਬਕ ਮੈਨੂੰ ਖੁਸ਼ੀ ਹੈ ਕਿ ਮੈਂਇਟਲੀ ਵਿੱਚ ਰਹਿ ਕੇ ਇਟਾਲੀਅਨ ਭਾਸ਼ਾ ਦਾ ਗਿਆਨ ਹਾਸਲ ਕਰਕੇ ਇਟਲੀ ਵਿੱਚ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚੋ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਤੈਅ ਕਰਨਗੇ ਕਿ ਨੌਕਰੀ ਕਿੱਥੇ ਕਰਨੀ ਹੈ ਕਿਉਂਕਿ ਉਸ ਕੋਲ ਇੰਟਰਨੈਸ਼ਨਲ ਪੱਧਰ 'ਤੇ ਕੰਮ ਕਰਨ ਲਈ ਹੱਕ ਹੈ। ਵਰਿੰਦਰ ਸਿੰਘ ਨੇ ਇਟਲੀ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਇਟਲੀ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਮੁਕਾਮ ਤੱਕ ਪਹੁੰਚਣ ਲਈ ਪ੍ਰੇਰਿਤ ਕਰੋ ਤਾਂ ਜ਼ੋ ਤੁਹਾਡੇ ਬੱਚੇ ਇਟਲੀ ਵਿੱਚ ਇਟਾਲੀਅਨ ਲੋਕਾਂ ਵਿੱਚ ਤੁਹਾਡਾ ਨਾਮ ਰੌਸ਼ਨ ਕਰ ਸਕਣ। ਦੂਜੇ ਪਾਸੇ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਵਲੋਂ ਅਤੇ ਪੰਜਾਬੀ ਭਾਈਚਾਰੇ ਵਲੋਂ ਡਾ. ਧਰਮਪਾਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆ ਦਿੱਤੀਆਂ ਜਾ ਰਹੀਆਂ ਹਨ।


author

Vandana

Content Editor

Related News