ਪਤਨੀ ਦੀ ਹੱਤਿਆ ਕਰਨ ਵਾਲਾ ਸੀਨੀਅਰ ਪੱਤਰਕਾਰ ਦਾ ਪੁੱਤਰ ਗ੍ਰਿਫ਼ਤਾਰ
Sunday, Sep 25, 2022 - 01:26 PM (IST)

ਇਸਲਾਮਾਬਾਦ (ਏ. ਐੱਨ. ਆਈ.)– ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਦੇ ਪੁੱਤਰ ਨੂੰ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕਾ ਦੋਸ਼ੀ ਦੀ ਤੀਜੀ ਪਤਨੀ ਸੀ। ਉਹ ਪਹਿਲਾਂ ਹੀ ਆਪਣੀਆਂ ਦੋ ਪਤਨੀਆਂ ਨੂੰ ਤਲਾਕ ਦੇ ਚੁੱਕਾ ਹੈ।
ਜਾਣਕਾਰੀ ਮੁਤਾਬਕ ਪੱਤਰਕਾਰ ਅਯਾਜ ਆਮਿਰ ਦਾ ਪੁੱਤਰ ਸ਼ਾਹ ਨਵਾਜ਼ ਇਸਲਾਮਾਬਾਦ ਦੇ ਚੱਕ ਸ਼ਹਿਜਾਦ ਇਲਾਕੇ ’ਚ ਇਕ ਫਾਰਮਹਾਊਸ ’ਚ ਰਹਿੰਦਾ ਹੈ। ਇਸਲਾਮਾਬਾਦ ਪੁਲਸ ਨੇ ਕਿਹਾ ਕਿ ਸ਼ਾਹ ਨਵਾਜ਼ ਨੇ ਆਪਣੀ ਪਤਨੀ ਦੇ ਘਰ ਦੇ ਅੰਦਰ ਹੱਤਿਆ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਬਲਦੇ ਜੁਆਲਾਮੁਖੀ ਦੇ ਉੱਪਰ ਰੱਸੀ ਸਹਾਰੇ ਤੁਰੇ ਦੋ ਨੌਜਵਾਨ, ਬਣਾਇਆ ਰਿਕਾਰਡ (ਵੀਡੀਓ)
ਪੁਲਸ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਫੋਰੈਂਸਿਕ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ, 37 ਸਾਲਾ ਸਾਰਾ ਇਨਾਮ ਪਾਕਿਸਤਾਨੀ ਮੂਲ ਦੀ ਕੈਨੇਡਾ ਨਾਗਰਿਕ ਸੀ। ਉਹ ਸ਼ੁੱਕਰਵਾਰ ਸਵੇਰੇ ਮ੍ਰਿਤਕ ਪਾਈ ਗਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।