ਅਮਰੀਕਾ : ਵਿਅਕਤੀ ਨੇ ਜਿੱਤੀ 160 ਕਰੋੜ ਡਾਲਰ ਦੀ ਲਾਟਰੀ

Thursday, Oct 25, 2018 - 12:43 PM (IST)

ਅਮਰੀਕਾ : ਵਿਅਕਤੀ ਨੇ ਜਿੱਤੀ 160 ਕਰੋੜ ਡਾਲਰ ਦੀ ਲਾਟਰੀ

ਵਾਸ਼ਿੰਗਟਨ (ਏਜੰਸੀ)— ਅਮਰੀਕਾ ਵਿਚ ਇਕ ਵਿਅਕਤੀ ਨੇ ਇਕ ਲਾਟਰੀ ਟਿਕਟ 'ਤੇ 1.6 ਅਰਬ ਡਾਲਰ ਮਤਲਬ 11,7000 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ। ਅਮਰੀਕਾ ਵਿਚ ਲਾਟਰੀ ਵਿਚ ਜਿੱਤੀ ਗਈ ਇਹ ਦੂਜੀ ਸਭ ਤੋਂ ਵੱਡੀ ਰਾਸ਼ੀ ਹੈ। ਆਯੋਜਕਾਂ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਮੈਗਾ ਮਿਲੀਅਨਜ਼ ਜਿਸ ਨੇ ਲਾਟਰੀ ਵਿਚ ਇਨਾਮੀ ਰਾਸ਼ੀ ਦੀ ਜਿੱਤ ਦਾ ਐਲਾਨ ਕੀਤਾ, ਨੇ ਆਪਣੀ ਵੈਬਸਾਈਟ 'ਤੇ ਦੱਸਿਆ ਕਿ ਦੱਖਣੀ ਕੈਰੋਲੀਨਾ ਵਿਚ ਇਹ ਟਿਕਟ ਵੇਚਿਆ ਗਿਆ ਸੀ ਪਰ ਜੇਤੂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। 

ਪਾਵਰਬਾਲ ਲਾਟਰੀ ਜੈਕਪਾਟ ਦੇ ਜ਼ਰੀਏ ਜਨਵਰੀ 2016 ਵਿਚ 1,586 ਅਰਬ ਦਾ ਜੈਕਪਾਟ ਮਿਲਿਆ ਸੀ ਜਿਸ ਨੂੰ ਤਿੰਨ ਟਿਕਟਾਂ ਵਿਚ ਵੰਡਿਆ ਗਿਆ ਸੀ। ਇਸ ਤਰ੍ਹਾਂ ਨਾਲ ਇਹ ਦੂਜਾ ਸਭ ਤੋਂ ਵੱਡਾ ਇਨਾਮ ਹੈ। ਵਿਸ਼ੇਸ਼ ਮੈਗਾ ਬਾਲ ਦੇ ਜ਼ਰੀਏ ਮੰਗਲਵਾਰ ਰਾਤ ਨੂੰ 6 ਜੇਤੂ ਨੰਬਰ ਡ੍ਰਾ ਕੱਢੇ ਗਏ ਜੋ ਕ੍ਰਮਵਾਰ 5, 28, 62, 65, 70 ਅਤੇ 5 ਹਨ। ਮੈਗਾ ਮਿਲੀਅਨਜ਼ ਸਮੂਹ ਦੇ ਮੁੱਖ ਡਾਇਰੈਕਟਰ ਅਤੇ ਮੈਰੀਲੈਂਡ ਲਾਟਰੀ ਤੇ ਗੇਮਿੰਗ ਦੇ ਡਾਇਰੈਕਟਰ ਗਾਰਡਨ ਮੇਡੇਨਿਕਾ ਨੇ ਕਿਹਾ ਕਿ ਅਸੀਂ ਜਿਸ ਪਲ ਦਾ ਇੰਤਜ਼ਾਰ ਕਰ ਰਹੇ ਸੀ ਉਹ ਆਖਿਰਕਾਰ ਆ ਚੁੱਕਾ ਹੈ। ਅਸੀਂ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਇਹ ਅਸਲ ਵਿਚ ਇਤਿਹਾਸਿਕ ਪਲ ਹੈ।


Related News