ਆਸਟਰੇਲੀਆ ''ਚ ਜੰਗਲਾਂ ਦੀ ਅੱਗ ਕਾਰਨ ਅਲੋਪ ਹੋ ਸਕਦੇ ਹਨ ਕਈ ਜੰਗਲੀ ਜਾਨਵਰ

01/10/2020 7:01:11 PM

ਸਿਡਨੀ- ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਜੰਗਲੀ ਜਾਨਵਰਾਂ ਦੇ ਅਲੋਪ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਅੱਗ ਵਿਚ ਇਕ ਅਰਬ ਤੋਂ ਵਧੇਰੇ ਜਾਨਵਰਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ। ਦੱਖਣ-ਪੂਰਬੀ ਆਸਟਰੇਲੀਆ ਦੇ ਜ਼ਿਆਦਾਤਰ ਹਿੱਸੇ ਵਿਚ ਫੈਲੀ ਅੱਗ ਕਾਰਨ ਕਈ ਭਿਆਨਕ ਦ੍ਰਿਸ਼ ਨਜ਼ਰ ਆ ਰਹੇ ਹਨ।

ਇਸੇ ਤਰ੍ਹਾਂ ਦੇ ਇਕ ਦ੍ਰਿਸ਼ ਵਿਚ ਸਵੈ-ਸੇਵਕ ਸਾਰਾਹ ਪ੍ਰਾਈਸ ਨੂੰ ਕੰਗਾਰੂ ਦਾ ਇਕ ਬੱਚਾ ਚਾਰਾਂ ਪਾਸੇ ਲੱਗੀ ਅੱਗ ਦੇ ਵਿਚਾਲੇ ਆਖਰੀ ਸਾਹ ਗਿਣ ਰਹੀ ਆਪਣੀ ਮਾਂ ਦੀ ਝੋਲੀ ਵਿਚ ਮਿਲਿਆ। ਇਹ ਬੱਚਾ ਬੇਹੱਦ ਡਰਿਆ ਹੋਇਆ ਸੀ। ਕੁਝ ਦੇਰ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ। ਪ੍ਰਾਈਸ ਨੂੰ ਲੱਗਿਆ ਕਿ ਕੰਗਾਰੂ ਦੇ ਜਿਊਂਦੇ ਬੱਚੇ ਦਾ ਕੋਈ ਨਾਂ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਇਸ ਦਾ ਨਾਂ 'ਚਾਂਸ' ਰੱਖ ਦਿੱਤਾ, ਜੋ ਕਿ ਹੌਲੀ-ਹੌਲੀ ਸਿਹਤਮੰਦ ਹੋ ਰਿਹਾ ਹੈ। ਉਸ ਨੂੰ ਲਗਾਤਾਰ ਭੋਜਨ-ਪਾਣੀ ਦਿੱਤਾ ਜਾ ਰਿਹਾ ਹੈ ਤੇ ਉਸ ਨੂੰ ਇਕ ਹਨੇਰੇ ਕਮਰੇ ਵਿਚ ਇਕ ਝੋਲੀ ਵਿਚ ਰੱਖਿਆ ਜਾ ਰਿਹਾ ਹੈ। ਇਹ ਇਸ ਭਿਆਨਕ ਆਪਦਾ ਵਿਚ ਕਿਸੇ ਜੀਵ ਦੇ ਇਸ ਤਰ੍ਹਾਂ ਬਚਣ ਦੀ ਇਕ ਦੁਰਲੱਭ ਕਹਾਣੀ ਹੈ। ਜੰਗਲਾਂ ਵਿਚ ਲੱਗੀ ਅੱਗ ਨਾਲ ਹੁਣ ਤੱਕ ਇਕ ਅਰਬ ਜਾਨਵਰਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ। ਜੰਗਲੀ ਜਾਨਵਰਾਂ ਨੂੰ ਬਚਾਉਣ ਵਾਲੇ ਸਮੂਹ 'ਵਾਈਸ' ਦੇ ਨਾਲ ਕੰਮ ਕਰਨ ਵਾਲੀ ਪ੍ਰਾਈਸ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਅੱਗ ਵਿਚ ਬਹੁਤ ਕੁਝ ਨਸ਼ਟ ਹੋ ਗਿਆ ਹੈ। ਅੱਗ ਦੇ ਚੱਲਦੇ ਕੁਆਲਾ ਜਾਨਵਰਾਂ ਦੇ ਝੁਲਸੇ ਹੋਏ ਸਰੀਰਾਂ, ਪੋਸਮਸ ਦੇ ਸੜੇ ਹੋਏ ਪੰਜਿਆਂ ਤੇ ਅਣਗਿਣਤ ਕੰਗਾਰੂਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਡੱਡੂ, ਕੀਟ-ਪਤੰਗੇ ਤੇ ਹੋਰ ਜੀਵ-ਜੰਤੂਆਂ ਦਾ ਸਫਾਇਆ ਹੋ ਜਾਣ ਦਾ ਖਦਸ਼ਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਜੋ ਜੀਵ ਬਚ ਗਏ ਹਨ, ਉਹਨਾਂ ਨੂੰ ਜਿਊਂਦੇ ਰਹਿਣ ਲਈ ਸੰਕਟਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਜੰਗਲ ਦੀ ਅੱਗ ਦੇ ਕਾਰਨ ਆਸਟਰੇਲੀਆ ਦੇ ਕਈ ਹਿੱਸਿਆਂ ਨੂੰ ਲਗਾਤਾਰ ਤਾਪਮਾਨ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਦਸ਼ਾ ਹੈ ਕਿ ਗਰਮ ਹਵਾਵਾਂ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਹਨ। ਆਸਟਰੇਲੀਆ ਦੇ ਵਿਕਟੋਰੀਆ, ਨਿਊ ਸਾਊਥ ਵੇਲਸ, ਦੱਖਣੀ ਆਸਟਰੇਲੀਆ ਤੇ ਪੱਛਮੀ ਆਸਟੇਲੀਆ ਸੂਬਿਆਂ ਨੂੰ ਅੱਗ ਦੇ ਚੱਲਦੇ ਲਗਾਤਾਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਰਜੰਸੀ ਪ੍ਰਬੰਧਨ ਵਿਭਾਗ ਦੇ ਮੁਤਾਬਕ ਵਿਕਟੋਰੀਆ ਵਿਚ ਅੱਗ 23 ਥਾਵਾਂ 'ਤੇ ਅਜੇ ਵੀ ਅੱਗ ਲੱਗੀ ਹੋਈ ਹੈ। ਉਥੇ ਹੀ ਨਿਊ ਸਾਊਥ ਵੇਲਸ ਵਿਚ ਕਰੀਬ 135 ਥਾਵਾਂ 'ਤੇ ਅੱਗ ਅਜੇ ਵੀ ਜਾਰੀ ਹੈ। ਅੱਗ ਦੇ ਚੱਲਦੇ ਦੇਸ਼ ਦੇ ਦੱਖਣ-ਪੂਰਬੀ ਤੱਟ 'ਤੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਵਿਚ ਲੱਗੀ ਆਸਟਰੇਲੀਆਈ ਨੇਵੀ ਨੂੰ ਸ਼ੁੱਕਰਵਾਰ ਨੂੰ ਮੱਲਕੂਟਾ ਹੋਟਲ ਵਿਚ ਬੀਅਰ ਪਹੁੰਚਾਉਣ ਦੀ ਨਵੀਂ ਡਿਊਟੀ ਮਿਲੀ, ਜਿਸ ਕਾਰਨ ਸ਼ਰਾਬ ਖਤਮ ਹੋਣ ਦੀ ਕਗਾਰ 'ਤੇ ਹੈ।


Baljit Singh

Content Editor

Related News