ਪਾਕਿਸਤਾਨ ''ਚ ਧਮਾਕਾ, ਜਵਾਨ ਹਲਾਕ
Wednesday, Jul 10, 2019 - 08:43 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਪੱਛਮ-ਉੱਤਰ 'ਚ ਖੈਬਰ ਪਖਤੂਨਖਵਾ ਸੂਬੇ 'ਚ ਬੁੱਧਵਾਰ ਨੂੰ ਸੜਕ ਕਿਨਾਰੇ ਹੋਏ ਧਮਾਕੇ 'ਚ ਇਕ ਜਵਾਨ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਸੂਬੇ ਦੇ ਉੱਤਰੀ ਵਰਜਿਸਤਾਨ ਦੇ ਖਾਰ ਕਮਰ ਇਲਾਕੇ 'ਚ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਸੜਕ ਕਿਨਾਰੇ ਲਾਏ ਗਏ ਆਧੁਨਿਕ ਧਮਾਕਾਖੇਜ਼ ਉਪਕਰਨ ਦੇ ਫਟਣ ਕਾਰਨ ਹੋਇਆ। ਇਸ ਸਮੇਂ ਇਲਾਕੇ 'ਚ ਗਸ਼ਤ ਕਰ ਰਹੇ ਸੁਰੱਖਿਆ ਕਰਮਚਾਰੀ ਇਸ ਧਮਾਕੇ ਦੀ ਹੱਦ 'ਚ ਆ ਗਏ।
ਹਮਲੇ ਤੋਂ ਬਾਅਦ ਸੁਰੱਖਿਆ ਬਲ ਘਟਨਾ ਵਾਲੀ ਥਾਂ ਵੱਲ ਰਵਾਨਾ ਹੋ ਗਏ। ਜਵਾਨ ਦੀ ਲਾਸ਼ ਨੂੰ ਮੌਕੇ ਤੋਂ ਹਟਾ ਲਿਆ ਗਿਆ ਤੇ ਜ਼ਖਮੀਆਂ ਨੂੰ ਫੌਜ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਹੈ।