ਖੁਦ ਨੂੰ ਮਰਿਆਦਾ ’ਚ ਰੱਖਣ ਦਾ ਨਿਯਮ ਛਿੱਕੇ ’ਤੇ ਟੰਗਦੇ ਹਨ ਫੇਸਬੁੱਕ ਸਹਿਤ ਸੋਸ਼ਲ ਮੀਡੀਆ ਮੰਚ

Wednesday, Oct 06, 2021 - 01:59 PM (IST)

ਖੁਦ ਨੂੰ ਮਰਿਆਦਾ ’ਚ ਰੱਖਣ ਦਾ ਨਿਯਮ ਛਿੱਕੇ ’ਤੇ ਟੰਗਦੇ ਹਨ ਫੇਸਬੁੱਕ ਸਹਿਤ ਸੋਸ਼ਲ ਮੀਡੀਆ ਮੰਚ

ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਗਤੀਵਿਧੀ ਫੇਸਬੁੱਕ ’ਤੇ ਨਾ ਹੋਵੇ, ਇਸ ਦੇ ਲਈ ਫਰਾਂਸਿਸ ਹੌਗੇਨ ਨੂੰ ਉਤਪਾਦ ਪ੍ਰਬੰਧਕ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਇੰਟਰਵਿਊ ’ਚ ਜੋ ਖੁਲਾਸੇ ਕੀਤੇ, ਉਨ੍ਹਾਂ ਨੇ ਅਮਰੀਕੀ ਸਰਕਾਰ ਦੇ ਹੋਸ਼ ਉਡਾ ਦਿੱਤੇ ਹਨ। 2019 ’ਚ ਫੇਸਬੁੱਕ ਨਾਲ ਜੁੜਣ ਵਾਲੀ ਹੌਗੇਨ ਨੇ ਕਿਹਾ ਸੀ ਕਿ ਮੈਂ ਫੇਸਬੁੱਕ ’ਚ ਜੋ ਚੀਜ਼ ਵਾਰ-ਵਾਰ ਵੇਖੀ, ਉਹ ਇਹ ਸੀ ਕਿ ਜਨਤਾ ਲਈ ਕੀ ਚੰਗਾ ਹੈ ਅਤੇ ਫੇਸਬੁੱਕ ਲਈ ਕੀ ਚੰਗਾ ਹੈ, ਇਨ੍ਹਾਂ ਦੋਵਾਂ ਦੇ ਵਿਚਾਲੇ ਹਿੱਤਾਂ ਦਾ ਟਕਰਾਅ ਹੋਣ ’ਤੇ ਫੇਸਬੁੱਕ ਨੇ ਵਾਰ-ਵਾਰ ਆਪਣੇ ਹਿੱਤਾਂ ਦੇ ਅਨੁਕੂਲ ਯਤਨ ਕੀਤੇ ਅਤੇ ਜ਼ਿਆਦਾ ਪੈਸਾ ਕਮਾਇਆ।

ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਹੌਗੇਨ ਦੇ ਇੰਟਰਵਿਊ ਤੋਂ ਇਕ ਦਿਨ ਬਾਅਦ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਨੇ ਆਪਣੇ ਕੰਮ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਵੈ-ਨਿਯਮਨ ਜਾਂ ਖੁਦ ਨੂੰ ਮਰਿਆਦਾ ’ਚ ਰੱਖਣ ਦੀ ਪਾਲਣਾ ਦੇ ਨਿਯਮ ਨੂੰ ਛਿੱਕੇ ’ਤੇ ਟੰਗਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇੰਟਰਵਿਊ ’ਚ ਹੋਏ ਖੁਲਾਸੇ ਸੋਸ਼ਲ ਮੀਡੀਆ ਮੰਚ ਨਾਲ ਜੁੜੇ ਖੁਲਾਸਿਆਂ ਦੀ ਲੜੀ ਦੀ ਬਸ ਸ਼ੁਰੂਆਤ ਹੈ। ਨੌਜਵਾਨ ਯੂਜ਼ਰਜ਼ ਨੂੰ ਆਕਕਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਅੱਲ੍ਹੜਾਂ ਦੀ ਮਾਨਸਿਕ ਸਿਹਤ ’ਤੇ ਨਾਕਾਰਾਤਮਕ ਪ੍ਰਭਾਵ ਦੇ ਸੰਬੰਧ ’ਚ ਆ ਰਹੀ ਰਿਪੋਰਟ ਪ੍ਰੇਸ਼ਾਨ ਕਰਨ ਵਾਲੀ ਹੈ। ਸੋਸ਼ਲ ਮੀਡੀਆ ਜਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਉਸ ਨੇ ਜਿੰਨੀ ਜ਼ਿਆਦਾ ਸ਼ਕਤੀ ਇਕੱਠੀ ਕਰ ਲਈ ਹੈ, ਇਹ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਦੋਵਾਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਗਟਾਈ ਉਸ ਮਹੱਤਵਪੂਰਣ ਚਿੰਤਾ ਨੂੰ ਸਹੀ ਠਹਿਰਾਉਂਦਾ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਮੌਲਿਕ ਸੁਧਾਰਾਂ ਦਾ ਸਮਰਥਨ ਕਰਨਾ ਜਾਰੀ ਰੱਖੀਏ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਦੀ ਕੋਸ਼ਿਸ਼ ਕਰੀਏ।

ਇਹ ਵੀ ਪੜ੍ਹੋ– iPhone 12 Mini ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਜਲਦ ਚੁੱਕੋ ਫਾਇਦਾ

ਫੇਸਬੁੱਕ ਨੇ ਅੱਲ੍ਹੜਾਂ ਲਈ ਨੁਕਸਾਨਦਾਇਕ ਇਸ਼ਤਿਹਾਰਾਂ ਦੀ ਆਗਿਆ ਦਿੱਤੀ
ਅਮਰੀਕੀ ਸੰਸਦ ਅਤੇ ਵਣਜ, ਵਿਗਿਆਨ ਅਤੇ ਟ੍ਰਾਂਸਪੋਰਟ ਕਮੇਟੀ ਦੇ ਮੈਂਬਰ ਐਡਵਰਡ ਮਾਰਕੇ ਨੇ ਨਵੀਂ ਰਿਸਰਚ ਤੋਂ ਬਾਅਦ ਫੇਸਬੁੱਕ ਤੋਂ ਜਵਾਬ ਮੰਗਿਆ। ਰਿਸਰਚ ’ਚ ਕਿਹਾ ਗਿਆ ਹੈ ਕਿ ਅੱਲ੍ਹੜ ਯੂਜ਼ਰਜ਼ ਲਈ ਨੁਕਸਾਨਦਾਇਕ ਇਸ਼ਤਿਹਾਰਾਂ ਦੇ ਪ੍ਰਚਾਰ ਦੇ ਸੰਬੰਧ ’ਚ ਫੇਸਬੁੱਕ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕਰਨ ’ਚ ਅਸਫਲ ਰਹੀ ਹੈ। ਕੈਂਪੇਨ ਫਾਰ ਅਕਾਊਂਟੇਬਿਲਿਟੀ ਦੇ ਟੈੱਕ ਟਰਾਂਸਪੇਰੈਂਸੀ ਪ੍ਰਾਜੈਕਟ ਵੱਲੋਂ ਕੀਤੀ ਗਈ ਰਿਸਰਚ ਅਨੁਸਾਰ ਸਤੰਬਰ 2021 ਤੱਕ ਫੇਸਬੁੱਕ ਨੇ ਇਸ਼ਤਿਹਾਰਦਾਤਿਆਂ ਨੂੰ 13 ਸਾਲ ਤੱਕ ਦੇ ਅੱਲ੍ਹੜ ਯੂਜ਼ਰਜ਼ ਨੂੰ ਟਾਰਗੈਟ ਕਰਨ ਵਾਲੀਆਂ ਅਣ-ਉਚਿਤ ਅਤੇ ਖਤਰਨਾਕ ਵਸਤਾਂ ਦੇ ਇਸ਼ਤਿਹਾਰਾਂ ਨੂੰ ਆਗਿਆ ਦਿੱਤੀ ਜਿਨ੍ਹਾਂ ’ਚ ਅਲਕੋਹਲ ਯੁਕਤ ਪੀਣ ਵਾਲੇ ਪਦਾਰਥ, ਐਨੋਰੇਕਸੀਆ, ਸਿਗਰਟਨੋਸ਼ੀ, ਡੇਟਿੰਗ ਸੇਵਾਵਾਂ ਅਤੇ ਜੂਏ ਨੂੰ ਉਤਸ਼ਾਹ ਦੇਣ ਵਾਲੇ ਨੁਕਸਾਨਦਾਇਕ ਇਸ਼ਤਿਹਾਰ ਸ਼ਾਮਲ ਹਨ।

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 136 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ


author

Rakesh

Content Editor

Related News