ਵਿਸ਼ਵ ਕੱਪ ਮੈਚ ਤੋਂ ਪਹਿਲਾਂ ਦੋਹਾ ''ਚ ਲੱਗੀ ਅੱਗ ਨਾਲ ਆਸਮਾਨ ''ਚ ਛਾਇਆ ਧੂੰਆਂ
Saturday, Nov 26, 2022 - 05:22 PM (IST)
ਦੋਹਾ/ਕਤਰ (ਭਾਸ਼ਾ)- ਕਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਬਣੇ ਸ਼ਹਿਰ ਵਿਚ ਇਕ ਨਿਰਮਾਣ ਅਧੀਨ ਇਮਾਰਤ ਵਿਚ ਸ਼ਨੀਵਾਰ ਨੂੰ ਅੱਗ ਲੱਗ ਗਈ, ਜਿੱਥੇ ਸ਼ਾਮ ਨੂੰ ਵਿਸ਼ਵ ਕੱਪ ਮੈਚ ਖੇਡਿਆ ਜਾਣਾ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕਤਰ ਦੇ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅੱਗ ਸਥਾਨਕ ਸਮੇਂ ਮੁਤਾਬਕ ਦੁਪਹਿਰ ਬਾਅਦ ਉਸ ਜਗ੍ਹਾ ਲੱਗੀ ਜੋ ਲੁਸੈਲ ਸ਼ਹਿਰ ਦਾ ਹਿੱਸਾ ਹੈ।
ਲੁਸੈਲ ਵਿਸ਼ਵ ਕੱਪ ਦੇ ਕਈ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਅਰਜਨਟੀਨਾ ਅਤੇ ਮੈਕਸੀਕੋ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲਾ ਮੈਚ ਵੀ ਸ਼ਾਮਲ ਹੈ। ਅੱਗ ਲੁਸੈਲ ਸਟੇਡੀਅਮ ਤੋਂ ਕਰੀਬ ਸਾਢੇ ਤਿੰਨ ਕਿਲੋਮੀਟਰ ਦੂਰ ਲੱਗੀ ਸੀ। ਇਸ ਕਾਰਨ ਆਸਮਾਨ ਨੂੰ ਕਾਲਾ ਧੂੰਆਂ ਛਾ ਗਿਆ। ਮੱਧ ਦੋਹਾ ਦੇ ਬਾਜ਼ਾਰ ਵਿੱਚੋਂ ਵੀ ਧੂੰਆਂ ਦਿਖਾਈ ਦੇ ਰਿਹਾ ਸੀ।