ਧੁੰਏ ਕਾਰਨ ਵਾਪਸ ਪਰਤਿਆ ਮੇਲਾਨੀਆ ਟਰੰਪ ਦਾ ਜਹਾਜ਼

Wednesday, Oct 17, 2018 - 08:46 PM (IST)

ਧੁੰਏ ਕਾਰਨ ਵਾਪਸ ਪਰਤਿਆ ਮੇਲਾਨੀਆ ਟਰੰਪ ਦਾ ਜਹਾਜ਼

ਵਾਸ਼ਿੰਗਟਨ— ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨੂੰ ਬੁੱਧਵਾਰ ਨੂੰ ਜਹਾਜ਼ ਦੇ ਕੈਬਿਨ 'ਚ ਧੁੰਏ ਕਾਰਨ ਵਾਪਸ ਵਾਸ਼ਿੰਗਟਨ ਖੇਤਰ ਦੇ ਫੌਜੀ ਹਵਾਈ ਅੱਡੇ 'ਤੇ ਪਰਤਨਾ ਪਿਆ। ਜਹਾਜ਼ ਦੇ ਜੁਆਇੰਟ ਬੇਸ ਐਂਡਰੂਜ਼ ਪਰਤਨ ਤੋਂ ਬਾਅਦ ਮੇਲਾਨੀਆ ਟਰੰਪ ਦੀ ਬੁਲਾਰਾ ਸਟੇਫਨੀ ਗ੍ਰੀਸ਼ਮ ਨੇ ਦੱਸਿਆ, ''ਸਾਰੇ ਠੀਕ ਹਨ ਤੇ ਸੁਰੱਖਿਅਤ ਹਨ। ਮੇਲਾਨੀਆ ਟਰੰਪ ਨੇ ਫਿਲਾਡੇਲਫੀਆ ਹਸਪਤਾਲ ਦਾ ਜਾਇਜ਼ਾ ਕਰਨ ਲਈ ਜਾਣਾ ਸੀ ਤੇ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਸੀ ਜਿਨ੍ਹਾਂ ਦੇ ਬੱਚੇ ਓਪੀਓਡ ਨਾਲ ਪ੍ਰਭਾਵਿਤ ਸਨ। ਗ੍ਰੀਸ਼ਮ ਨੇ ਦੱਸਿਆ ਕਿ ਮੇਲਾਨੀਆ ਦੀ ਟੀਮ ਇਸ ਗੱਲ ਦਾ ਅੰਦਾਜ਼ਾ ਲਗਾ ਰਹੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਮਿਲਣ ਲਈ ਹੁਣ ਵਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ ਜਾਂ ਨਹੀਂ।


Related News