ਅਮਰੀਕਾ ’ਚ ਕ੍ਰੈਸ਼ ਹੋਇਆ ਛੋਟਾ ਜਹਾਜ਼, ਹੋਈਆਂ 2 ਮੌਤਾਂ
Thursday, Jul 15, 2021 - 10:17 PM (IST)
ਇੰਟਰਨੈਸ਼ਨਲ ਡੈਸਕ-ਉੱਤਰੀ ਕੈਲੀਫੋਰਨੀਆ ਦੀਆਂ ਪਹਾੜੀਆਂ ’ਚ ਇਕ ਖਾਲੀ ਘਰ ’ਤੇ ਇਕ ਛੋਟੇ ਜਹਾਜ਼ ਦੇ ਕ੍ਰੈਸ਼ ਹੋ ਕੇ ਡਿੱਗਣ ਨਾਲ ਉਸ ’ਚ ਸਵਾਰ 2 ਔਰਤਾਂ ਦੀ ਮੌਤ ਹੋ ਗਈ। ਪੈਸੀਫਿਕ ਗ੍ਰੋਵ ਦੀ ਰਹਿਣ ਵਾਲੀ ਮੈਰੀ ਏਲਨ ਕਾਰਲਿਨ ਹਾਦਸੇ ਦੇ ਸਮੇਂ ਜਹਾਜ਼ ਉਡਾ ਰਹੀ ਸੀ ਅਤੇ ਉਸ ਦੇ ਨਾਲ ਰੈਂਚੋ ਕੋਰਡੋਵਾ ਕੀ ਏਲਿਸ ਡਾਇਨੇ ਏਮਿਗ ਵੀ ਸਵਾਰ ਸੀ। ਏਮਿਗ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪਰਿਵਾਰ ਨੂੰ ਇਟਲੀ ਬੁਲਾਉਣ ਦੇ ਸੁਪਨੇ ਦੇਖਦਾ ਜਹਾਨੋਂ ਤੁਰ ਗਿਆ ਪੰਜਾਬੀ ਨੌਜਵਾਨ
ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ 2 ਇੰਜਣ ਵਾਲੇ ‘ਸੇਸਤਰਾ 421’ ਜਹਾਜ਼ ਨੇ ‘ਮਾਂਟੇਰੀ ਰੀਜਨਲ ਏਅਰਪੋਰਟ’ ਰਾਹੀਂ ਉਡਾਣ ਭਰੀ ਸੀ। ਕੁਝ ਹੀ ਦੇਰ ਬਾਅਦ ਉਹ ਸ਼ਹਿਰ ਤੋਂ ਤਕਰੀਬਨ 8 ਕਿਲੋਮੀਟਰ ਦੂਰ ਰਿਹਾਇਸ਼ੀ ਇਲਾਕੇ ’ਚ ਇਕ ਖਾਲੀ ਪਏ ਘਰ ’ਤੇ ਡਿੱਗ ਗਿਆ। ਇਸ ਤੋਂ ਬਾਅਦ ਘਰ ’ਚ ਅੱਗ ਲੱਗ ਗਈ।