ਕੋਲੰਬੀਆ ''ਚ ਰਿਹਾਇਸ਼ੀ ਇਲਾਕੇ ''ਚ ਡਿੱਗਿਆ ਛੋਟਾ ਜਹਾਜ਼, 8 ਲੋਕਾਂ ਦੀ ਹੋਈ ਮੌਤ

Tuesday, Nov 22, 2022 - 02:25 AM (IST)

ਕੋਲੰਬੀਆ ''ਚ ਰਿਹਾਇਸ਼ੀ ਇਲਾਕੇ ''ਚ ਡਿੱਗਿਆ ਛੋਟਾ ਜਹਾਜ਼, 8 ਲੋਕਾਂ ਦੀ ਹੋਈ ਮੌਤ

ਮੇਡੇਲਿਨ (ਐੱਮ.ਪੀ.) : ਕੋਲੰਬੀਆ ਦੇ ਮੇਡੇਲਿਨ ਸ਼ਹਿਰ ਦੇ ਨੇੜਲੇ ਇਲਾਕੇ ਵਿਚ ਸੋਮਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੋਲੰਬੀਆ ਦੇ ਹਵਾਬਾਜ਼ੀ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਓਲਾਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਤਾਂਤਰਿਕ ਦਾ ਵਹਿਸ਼ੀਪੁਣਾ ! ਪ੍ਰੇਮੀ-ਪ੍ਰੇਮਿਕਾ ਨੂੰ ਗੂੰਦ ਨਾਲ ਜੋੜ ਕੇ ਕੀਤੇ ਕਈ ਵਾਰ, ਦਿੱਤੀ ਰੂਹ ਕੰਬਾਊ ਮੌਤ

ਮਰਨ ਵਾਲਿਆਂ ਦੀ ਪਛਾਣ ਛੇ ਯਾਤਰੀਆਂ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਵਜੋਂ ਹੋਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ ਵਿਚ ਅੱਠ ਤੋਂ ਵੱਧ ਲੋਕ ਸਵਾਰ ਸਨ ਜਾਂ ਨਹੀਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News