ਕੈਨੇਡਾ 'ਚ ਹਵਾਈ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 3 ਲੋਕਾਂ ਦੀ ਮੌਤ

12/12/2019 9:09:48 AM

ਓਟਾਵਾ, (ਵਾਰਤਾ)— ਕੈਨੇਡਾ ਦੇ ਗੈਬ੍ਰੀਲਾ ਟਾਪੂ 'ਤੇ ਇਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਦੋ ਇੰਜਣਾਂ ਵਾਲਾ ਪਾਈਪਰ ਏਅਰਰੋਸਟਰ ਹਵਾਈ ਜਹਾਜ਼ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫ੍ਰੈਸਨੋ ਦੇ ਬਿਸ਼ਪ ਏਅਰ ਪੋਰਟ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਾਨਇਮੋ ਏਅਰ ਪੋਰਟ ਵੱਲ ਜਾਂਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਕਾਰਨ 3 ਲੋਕਾਂ ਦੀ ਮੌਤ ਹੋ ਗਈ।
PunjabKesari

ਕੋਰੋਨਰਸ ਸੇਵਾ ਦੇ ਬੁਲਾਰੇ ਐਂਡੀ ਵਾਟਸਨ ਨੇ ਕਿਹਾ,''ਦੁਰਘਟਨਾ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਪਛਾਣ ਨਿਸ਼ਚਿਤ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ 'ਚ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਉਂਝ ਇਕ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ।'' ਇਕ ਮ੍ਰਿਤਕ ਦੀ ਪਛਾਣ ਅਲੈਕਸ ਭੇਲਸਨ ਵਜੋਂ ਕੀਤੀ ਗਈ ਹੈ ਤੇ ਉਸ ਦੇ ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਸਥਾਨਕ ਲੋਕਾਂ ਮੁਤਾਬਕ ਹਾਦਸਾ ਮੰਗਲਵਾਰ ਸ਼ਾਮ 6 ਕੁ ਵਜੇ ਵਾਪਰਿਆ। ਜਹਾਜ਼ ਹਾਦਸੇ ਦੌਰਾਨ ਬਹੁਤ ਜ਼ੋਰ ਨਾਲ ਧਮਾਕਾ ਹੋਇਆ ਤੇ ਸਭ ਡਰ ਗਏ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇਕਦਮ ਹਿੱਲ ਗਏ ਤੇ ਸਭ ਬਾਹਰ ਆ ਕੇ ਦੇਖਣ ਲੱਗ ਗਏ। ਦੂਰ-ਦੂਰ ਤਕ ਜਹਾਜ਼ ਦਾ ਮਲਬਾ ਖਿੱਲਰਿਆ ਹੋਇਆ ਹੈ।


Related News