ਲਾਹੌਰ ’ਚ ਰੋਸ ਪ੍ਰਦਰਸ਼ਨ ਦੌਰਾਨ PM ਮੋਦੀ ਦੇ ਪੱਖ ’ਚ ਲੱਗੇ ਨਾਅਰੇ, ਪਾਕਿ ਸਰਕਾਰ ਬੌਖ਼ਲਾਈ

Monday, Dec 19, 2022 - 09:21 PM (IST)

ਗੁਰਦਾਸਪੁਰ/ਲਾਹੌਰ (ਵਿਨੋਦ)-ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸਮਰਥਨ ’ਚ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ, ਜਿਥੇ ਉਨ੍ਹਾਂ ਦੇ ਵਿਰੋਧ ਵਿਚ ਨਾਅਰੇ ਲੱਗੇ, ਉੱਥੇ ਹੀ ਪੱਖ ’ਚ ਨਾਅਰੇ ਲੱਗਣ ਨਾਲ ਪੰਜਾਬ ਤੇ ਪਾਕਿਸਤਾਨ ਸਰਕਾਰ ਬੌਖ਼ਲਾ ਗਈਆਂ ਕਿਉਂਕਿ ਸਰਕਾਰ ਤੇ ਸੱਤਾਧਾਰੀ ਪਾਰਟੀ ਨੂੰ ਇਹ ਆਸ ਹੀ ਨਹੀਂ ਸੀ ਕਿ ਲਾਹੌਰ ’ਚ ਨਰਿੰਦਰ ਮੋਦੀ ਦੇ ਪੱਖ ’ਚ ਨਾਅਰੇਬਾਜੀ ਹੋ ਸਕਦੀ ਹੈ। ਪਾਕਿਸਤਾਨ ਸਰਕਾਰ ਅਤੇ ਪੰਜਾਬ ਦੀ ਸਰਕਾਰ ਨਰਿੰਦਰ ਮੋਦੀ ਦੇ ਪੱਖ ’ਚ ਹੋਈ ਨਾਅਰੇਬਾਜ਼ੀ ਸਬੰਧੀ ਪ੍ਰੈੱਸ ’ਚ ਕਿਸੇ ਤਰ੍ਹਾਂ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਨੂੰ ਰੋਕਣ ’ਚ ਪੂਰੀ ਤਰ੍ਹਾਂ ਸਫ਼ਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਲਿਓਨਿਲ ਮੇਸੀ ਦਾ ਸੁਫ਼ਨਾ ਹੋਇਆ ਸਾਕਾਰ, ਮਹਾਨ ਖਿਡਾਰੀਆਂ ਦੀ ਸੂਚੀ ’ਚ ਨਾਂ ਕਰਵਾਇਆ ਦਰਜ

ਸੂਤਰਾਂ ਅਨੁਸਾਰ ਲਾਹੌਰ ਚੈਪਟਰ ਦੇ ਪ੍ਰਧਾਨ ਅਸਲਮ ਗੁਲ ਦੀ ਅਗਵਾਈ ’ਚ ਪੀ. ਪੀ. ਪੀ. ਦੇ ਵਰਕਰ ਪ੍ਰੈੱਸ ਕਲੱਬ ਦੇ ਬਾਹਰ ਇਕੱਠੇ ਹੋਏ ਅਤੇ ਉੱਥੇ ਨਰਿੰਦਰ ਮੋਦੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਪਰ ਜਿਵੇਂ ਹੀ ਅਸਲਮ ਗੁਲ ਨੇ ਆਪਣੇ ਸੰਬੋਧਨ ’ਚ ਇਹ ਕਿਹਾ ਕਿ ਸਾਨੂੰ ਯਾਦ ਕਰਨਾ ਚਾਹੀਦਾ ਕਿ ਜਦ ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਭਾਰਤ ਵਿਚ ਚੋਣ ਦੇ ਸਮੇਂ ਮੋਦੀ ਦੀ ਸਲਫ਼ਤਾ ਦੀ ਅਰਦਾਸ ਕੀਤੀ ਸੀ ਅਤੇ ਕਿਹਾ ਸੀ ਕਿ ਜਦ ਮੋਦੀ ਸੱਤਾ ’ਚ ਆਉਂਦੇ ਹਨ ਤਾਂ ਕਸ਼ਮੀਰ ਮਸਲਾ ਹੱਲ ਹੋ ਸਕਦਾ ਹੈ, ਉਸ ਸਮੇਂ ਨਰਿੰਦਰ ਮੋਦੀ ਦੇ ਪੱਖ ’ਚ ਨਾਅਰੇਬਾਜ਼ੀ ਸ਼ੁਰੂ ਹੋ ਗਈ ਅਤੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ।

ਇਹ ਖ਼ਬਰ ਵੀ ਪੜ੍ਹੋ : FIFA ਵਿਸ਼ਵ ਕੱਪ ਚੈਂਪੀਅਨ ਬਣਨ ’ਤੇ PM ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਵਧਾਈ

ਕੁਝ ਮਿੰਟ ਹੀ ਮੋਦੀ ਦੇ ਪੱਖ ਵਿਚ ਨਾਅਰੇਬਾਜ਼ੀ ਤੋਂ ਬਾਅਦ ਪੁਲਸ ਨੇ ਇਸ ’ਤੇ ਕਾਬੂ ਪਾਇਆ ਅਤੇ ਗੁਲ ਨੇ ਆਪਣੇ ਭਾਸ਼ਣ ’ਚ ਫਿਰ ਕਿਹਾ ਕਿ ਇਸ ਨਾਅਰੇਬਾਜ਼ੀ ਤੋਂ ਇਹ ਸਿੱਧ ਹੁੰਦਾ ਹੈ ਕਿ ਇਮਰਾਨ ਖਾਨ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਹਨ। ਉਸ ਤੋਂ ਬਾਅਦ ਫਿਰ ਕੁਝ ਲੋਕਾਂ ਨੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਏ। ਉਸ ਤੋਂ ਬਾਅਦ ਮਾਮਲਾ ਖ਼ਰਾਬ ਹੁੰਦਾ ਵੇਖ ਇਸ ਪ੍ਰੈੱਸ ਕਲੱਬ ਦੇ ਬਾਹਰ ਹੋ ਰਹੇ ਪ੍ਰੋਗਰਾਮ ਨੂੰ ਖ਼ਤਮ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਸਰਕਾਰ ਨੇ ਨਰਿੰਦਰ ਮੋਦੀ ਦੇ ਪੱਖ ’ਚ ਨਾਅਰੇਬਾਜ਼ੀ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਨੂੰ ਕਿਹਾ ਹੈ ਪਰ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੇ ਪੱਖ ’ਚ ਨਾਅਰੇਬਾਜੀ ਸਬੰਧੀ ਪ੍ਰੈੱਸ ਨੂੰ ਭਰੋਸੇ ’ਚ ਲੈ ਕੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਨਾਲ ਪ੍ਰਕਾਸ਼ਨ ਅਤੇ ਪ੍ਰਸਾਰਣ ’ਤੇ ਰੋਕ ਲਗਾਉਣ ’ਚ ਸਫ਼ਲ ਹੋ ਗਈ।  
 


Manoj

Content Editor

Related News