ਦਿਨ ਦੇ ਸਮੇਂ ਸੌਣ ਨਾਲ ਹੋ ਸਕਦੀ ਹੈ ਸ਼ੂਗਰ, ਕੈਂਸਰ ਅਤੇ ਹਾਈ ਬਲੱਡ ਪ੍ਰੈਸ਼ਰ

Tuesday, Mar 03, 2020 - 01:35 AM (IST)

ਦਿਨ ਦੇ ਸਮੇਂ ਸੌਣ ਨਾਲ ਹੋ ਸਕਦੀ ਹੈ ਸ਼ੂਗਰ, ਕੈਂਸਰ ਅਤੇ ਹਾਈ ਬਲੱਡ ਪ੍ਰੈਸ਼ਰ

ਬੋਸਟਨ (ਸ. ਟ.)-ਦਿਨ ਸਮੇਂ ਸੌਣ ਨਾਲ ਤੁਹਾਨੂੰ ਸ਼ੂਗਰ, ਕੈਂਸਰ, ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਹ ਖੁਲਾਸਾ ਇਕ ਖੋਜ ਵਿਚ ਹੋਇਆ ਹੈ। ਖੋਜੀਆਂ ਦਾ ਕਹਿਣਾ ਹੈ ਕਿ 7 ਜਾਂ ਵੱਧ ਘੰਟੇ ਸੌਣ ਨਾਲ ਵਿਅਕਤੀ ਹਾਈਪਰਸੋਮਨੋਲੇਂਸ ਬੀਮਾਰੀ ਨਾਲ ਪੀੜਤ ਹੋ ਸਕਦਾ ਹੈ। ਇਹੀ ਨਹੀਂ ਇਸ ਬੀਮਾਰੀ ਨਾਲ ਕੁਝ ਲੋਕ ਕਮਜ਼ੋਰ ਵੀ ਹੋ ਜਾਂਦੇ ਹਨ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਲੇਖਕ ਮੌਰਿਸ ਐੱਮ. ਓਹਾਯੋਨ ਨੇ ਕਿਹਾ, ‘‘ਢਲਦੀ ਉਮਰ ਦੇ ਲੋਕ ਜੇਕਰ ਆਪਣੇ ਦਿਨ ਦੀ ਨੀਂਦ ਨੂੰ ਕੰਟਰੋਲ ਕਰ ਲੈਣ ਤਾਂ ਡਾਕਟਰਾਂ ਦੀ ਮਦਦ ਨਾਲ ਭਵਿੱਖ ਵਿਚ ਹੋਣ ਵਾਲੀਆਂ ਮੁਸ਼ਕਲਾਂ ਘੱਟ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਅਕਤੀ ਆਪਣੀਆਂ ਆਦਤਾਂ ਸੁਧਾਰਨ ’ਚ ਸਫਲ ਹੋ ਜਾਂਦਾ ਹੈ ਤਾਂ ਸੰਭਾਵਿਤ ਖਤਰੇ ਨੂੰ ਘੱਟ ਵੀ ਕੀਤਾ ਜਾ ਸਕਦਾ ਹੈ। ਅਧਿਐਨ ਵਿਚ 10930 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ 34 ਫੀਸਦੀ ਲੋਕ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਨ। ਇਹ ਅਧਿਐਨ 25 ਅਪ੍ਰੈਲ ਤੋਂ 1 ਮਈ ਤੱਕ ਕੈਨੇਡਾ ਵਿਚ ਅਮਰੀਕਨ ਅਕੈਡਮੀ ਆਫ ਨਿਉੂਰੋਲਾਜੀ ਦੀ ਸਾਲਾਨਾ ਬੈਠਕ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ -ਰਾਤ ਨੂੰ ਗੂੜ੍ਹੀ ਨੀਂਦ ਸਰੀਰ ਲਈ ਬਹੁਤ ਜ਼ਰੂਰੀ


author

Sunny Mehra

Content Editor

Related News