ਚਮੜੀ ਦੇ ਰੋਗਾਂ ਲਈ ਲੋਕ ਬਹੁਤ ਘੱਟ ਲੈਂਦੇ ਹਨ ਡਾਕਟਰੀ ਸਲਾਹ

Thursday, Mar 21, 2019 - 03:12 PM (IST)

ਚਮੜੀ ਦੇ ਰੋਗਾਂ ਲਈ ਲੋਕ ਬਹੁਤ ਘੱਟ ਲੈਂਦੇ ਹਨ ਡਾਕਟਰੀ ਸਲਾਹ

ਬਰਲਿਨ (ਭਾਸ਼ਾ) : ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਚਮੜੀ ਦੇ ਰੋਗ ਅੱਜਕਲ ਜ਼ਿਆਦਾ ਪਾਏ ਜਾਂਦੇ ਹਨ, ਜਦਕਿ ਪਹਿਲਾਂ ਇਸ ਰੋਗ ਬਾਰੇ ਇੰਨਾ ਨਹੀਂ ਸੋਚਿਆ ਜਾਂਦਾ ਸੀ ਪਰ ਫਿਰ ਵੀ ਬਹੁਤ ਸਾਰੇ ਪ੍ਰਭਾਵਿਤ ਲੋਕ ਅਜੇ ਵੀ ਕਿਸੇ ਡਾਕਟਰ ਦੀ ਸਲਾਹ ਇਸ ਰੋਗ ਬਾਰੇ ਨਹੀਂ ਲੈਂਦੇ। ਇਹ ਅਧਿਐਨ ਜਨਰਲ ਆਫ ਦਿ ਯੂਰਪੀਅਨ ਅਕੈਡਮੀ ਆਫ ਡਰਮਾਟੋਲੋਜੀ ਐਂਡ ਵੈਕਰਿਆਲੋਜੀ 'ਚ ਛਪਿਆ ਹੈ। ਇਸ ਅਧਿਐਨ 'ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰਨ ਲਈ, ਜਿਨ੍ਹਾਂ ਕਦੇ ਇਸ ਰੋਗ ਬਾਰੇ ਡਾਕਟਰੀ ਸਹਾਇਤਾ ਨਹੀਂ ਲਈ, ਸਿਹਤ ਬੀਮਾ, ਅੰਕੜਿਆਂ 'ਤੇ ਨਿਰਭਰ ਨਹੀਂ ਕਰਦਾ ਸਗੋਂ ਇਹ ਅੰਕੜੇ ਜਰਮਨੀ ਵਿਚ ਮਿਊਨਿਖ ਓਕਟੋਬਰਫੈਸਟ ਵਿਖੇ ਇਕੱਠੇ ਕੀਤੇ ਗਏ। ਚਮੜੀ ਦਾ ਰੋਗ ਉਮਰ ਵਧਣ ਦੇ ਨਾਲ-ਨਾਲ ਵਧਦਾ ਹੈ ਅਤੇ ਔਰਤਾਂ (58.0 ਫੀਸਦੀ) ਦੇ ਮੁਕਾਬਲੇ ਮਰਦਾਂ (72.3 ਫੀਸਦੀ) ਵਿਚ ਇਹ ਜ਼ਿਆਦਾ ਪਾਇਆ ਜਾਂਦਾ ਹੈ।ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਖ ਦੇ ਅਲੈਗਜੈਂਡਰ ਜਿੰਕ ਦਾ ਕਹਿਣਾ ਹੈ ਕਿ ਚਮੜੀ ਦੇ ਰੋਗ ਹੁਣ ਜ਼ਿਆਦਾ ਪਾਏ ਜਾਂਦੇ ਹਨ। ਡਾਕਟਰੀ ਇਲਾਜ ਨਾ ਹੋਣ ਕਾਰਨ ਵਿਅਕਤੀ, ਪਰਿਵਾਰ ਅਤੇ ਸਮਾਜਿਕ ਜ਼ਿੰਦਗੀ 'ਤੇ ਇਸ ਦਾ ਪ੍ਰਭਾਵ ਪੈਂਦਾ ਹੈ ਤੇ ਨਾਲ-ਨਾਲ ਇਸ ਨਾਲ ਉਨ੍ਹਾਂ 'ਤੇ ਆਰਥਿਕ ਬੋਝ ਵੀ ਜ਼ਿਆਦਾ ਪੈਂਦਾ ਹੈ। ਇਸ ਅਣਗੌਲੇ ਪਹਿਲੂ ਨਾਲ ਨਜਿੱਠਣ ਲਈ ਸੂਚਨਾ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਵਧੇਰੇ ਲੋੜ ਹੈ।


author

Anuradha

Content Editor

Related News