ਡੂੰਘੀ ਖੱਡ 'ਚ ਡਿੱਗੀ ਵੈਨ, ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

Friday, Aug 16, 2024 - 12:17 PM (IST)

ਪੇਸ਼ਾਵਰ( ਪੀ. ਟੀ. ਆਈ.)- ਉੱਤਰ ਪੱਛਮੀ ਪਾਕਿਸਤਾਨ ਵਿੱਚ ਇੱਕ ਵੈਨ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿਚ  ਇੱਕ ਪਰਿਵਾਰ ਦੇ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨੌਂ ਜ਼ਖ਼ਮੀ ਹੋ ਗਏ। ਇਹ ਦਰਦਨਾਕ ਘਟਨਾ ਵੀਰਵਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੀ ਖੂਬਸੂਰਤ ਸਵਾਤ ਘਾਟੀ ਦੇ ਚੁਪਰਿਯਾਲ ਇਲਾਕੇ 'ਚ ਵਾਪਰੀ।

ਪੜ੍ਹੋ ਇਹ ਅਹਿਮ ਖ਼ਬਰ-ਪੈਟੋਂਗਟਾਰਨ ਸ਼ਿਨਾਵਾਤਰਾ ਬਣੀ ਥਾਈਲੈਂਡ ਦੀ ਸਭ ਤੋਂ ਛੋਟੀ ਉਮਰ ਦੀ PM

ਗੱਡੀ ਵਿੱਚ ਇੱਕ ਪਰਿਵਾਰ ਦੇ 14 ਮੈਂਬਰ ਸਵਾਰ ਸਨ ਜੋ ਇੱਕ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ। ਪਹਾੜੀ ਇਲਾਕੇ 'ਚ ਤੇਜ਼ ਮੋੜ ਲੈਂਦੇ ਹੋਏ ਗੱਡੀ ਬੇਕਾਬੂ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੈਨ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ ਪਰਿਵਾਰ ਦੇ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ। ਬਚਾਅ ਅਤੇ ਮੈਡੀਕਲ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News