ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਨੀਂਦ ਦੀ ਝਪਕੀ ਬਣੀ 6 ਲੋਕਾਂ ਦੀ ਮੌਤ ਦਾ ਕਾਰਨ
Friday, Jul 14, 2023 - 09:59 AM (IST)
ਦਾਰ ਏਸ ਸਲਾਮ (ਵਾਰਤਾ)- ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਤਨਜ਼ਾਨੀਆ ਦੇ ਉੱਤਰ-ਪੱਛਮੀ ਖੇਤਰ ਗਾਇਤਾ ਵਿਚ ਵੀਰਵਾਰ ਨੂੰ ਵਾਪਰਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਗਾਇਤਾ ਖੇਤਰ ਦੀ ਪੁਲਸ ਕਮਾਂਡਰ ਸੋਫੀਆ ਜੋਂਗੋ ਨੇ ਦੱਸਿਆ ਕਿ ਟੱਕਰ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6:07 ਵਜੇ ਬੁਕੋਮਬੇ ਜ਼ਿਲ੍ਹੇ ਦੇ ਉਯੋਵੂ ਵਾਰਡ ਦੇ ਮਜੀਬੀਰਾ ਖੇਤਰ ਵਿੱਚ ਹੋਈ।
ਇਹ ਵੀ ਪੜ੍ਹੋ: PM ਮੋਦੀ ਨੇ ਪ੍ਰਾਈਵੇਟ ਡਿਨਰ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਦਾ ਕੀਤਾ ਧੰਨਵਾਦ
ਜੋਂਗੋ ਨੇ ਕਿਹਾ ਕਿ ਸਾਰੇ ਪੀੜਤ ਮਿੰਨੀ-ਬੱਸ ਵਿੱਚ ਸਵਾਰ ਸਨ, ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਿੰਨੀ-ਬੱਸ ਦਾ ਡਰਾਈਵਰ ਤੇਜ਼ ਰਫਤਾਰ ਨਾਲ ਵਾਹਨ ਚਲਾ ਰਿਹਾ ਸੀ ਅਤੇ ਉਸ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚ ਬੱਸ ਦਾ ਡਰਾਈਵਰ, ਕੰਡਕਟਰ ਅਤੇ ਚਾਰ ਯਾਤਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿੰਨੀ ਬੱਸ ਸ਼ਿਨਯਾੰਗਾ ਖੇਤਰ ਦੇ ਕਾਹਾਮਾ ਜ਼ਿਲ੍ਹੇ ਤੋਂ ਕਾਗੇਰਾ ਖੇਤਰ ਦੇ ਬਿਹਾਰਮੁਲੋ ਜ਼ਿਲ੍ਹੇ ਦੇ ਨਿਆਕਾਨਾਜ਼ੀ ਜਾ ਰਹੀ ਸੀ।
ਇਹ ਵੀ ਪੜ੍ਹੋ: ਰਵੀਨਾ ਰਾਣੀ ਮਿੱਤਲ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ, ਇੰਗਲੈਂਡ ’ਚ ਬਣੀ ਵਕੀਲ