ਅਫਗਾਨਿਸਤਾਨ ''ਚ ਵਾਪਰਿਆ ਸੜਕ ਹਾਦਸਾ, 6 ਲੋਕਾਂ ਦੀ ਮੌਤ
Sunday, Jul 14, 2024 - 01:54 PM (IST)

ਕਾਬੁਲ (ਯੂ. ਐੱਨ. ਆਈ.): ਉੱਤਰੀ ਅਫਗਾਨਿਸਤਾਨ ਦੇ ਬਗਲਾਨ ਸੂਬੇ 'ਚ ਇਕ ਸੜਕ ਹਾਦਸੇ 'ਚ 6 ਯਾਤਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸ਼ਨੀਵਾਰ ਨੂੰ ਪ੍ਰੋਵਿੰਸ਼ੀਅਲ ਪੁਲਸ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ। ਬਿਆਨ ਵਿਚ ਕਿਹਾ ਗਿਆ ਕਿ ਇਹ ਘਾਤਕ ਸੜਕ ਹਾਦਸਾ ਸੂਬੇ ਦੇ ਡੰਡ ਗੌਰੀ ਜ਼ਿਲੇ ਵਿਚ ਸ਼ਨੀਵਾਰ ਨੂੰ ਵਾਪਰਿਆ ਜਦੋਂ ਇਕ ਫੌਜੀ ਵਾਹਨ ਇਕ ਯਾਤਰੀ ਕਾਰ ਨਾਲ ਟਕਰਾ ਗਿਆ, ਜਿਸ ਵਿਚ ਇਕ ਔਰਤ ਸਮੇਤ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਬੱਸ ਹਾਦਸਾ : ਇੱਕ ਭਾਰਤੀ ਸਮੇਤ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ
ਇਸੇ ਤਰ੍ਹਾਂ ਸ਼ਨੀਵਾਰ ਦੇਰ ਰਾਤ ਸੂਬੇ ਦੀ ਰਾਜਧਾਨੀ ਪੁਲ-ਏ-ਖੁਮਰੀ ਸ਼ਹਿਰ ਦੇ ਹੁਸੈਨਖਿਲ ਇਲਾਕੇ 'ਚ ਇਕ ਵਾਹਨ ਨਾਲ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਅਫਗਾਨਿਸਤਾਨ ਵਿੱਚ ਸੜਕ ਦੀ ਮਾੜੀ ਸਥਿਤੀ, ਲਾਪਰਵਾਹੀ ਨਾਲ ਡਰਾਈਵਿੰਗ, ਮੁਸ਼ਕਲ ਇਲਾਕਾ, ਓਵਰਲੋਡਿੰਗ, ਓਵਰਟੇਕਿੰਗ ਅਤੇ ਓਵਰਸਪੀਡਿੰਗ ਕਾਰਨ ਸੜਕ ਹਾਦਸੇ ਆਮ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।