ਬੰਗਲਾਦੇਸ਼ : ਸਮਲਿੰਗੀ ਅਧਿਕਾਰ ਕਾਰਕੁਨ ਦੇ ਕਤਲ ਮਾਮਲੇ ''ਚ ਸਾਬਕਾ ਮੇਜਰ ਸਮੇਤ ਛੇ ਨੂੰ ਮੌਤ ਦੀ ਸਜ਼ਾ

Tuesday, Aug 31, 2021 - 06:10 PM (IST)

ਢਾਕਾ (ਭਾਸ਼ਾ): ਬੰਗਲਾਦੇਸ਼ ਦੀ ਅੱਤਵਾਦ ਰੋਕੂ ਅਥਾਰਿਟੀ ਨੇ ਸਾਲ 2016 ਵਿਚ ਸਮਲਿੰਗੀ ਅਧਿਕਾਰ ਕਾਰਕੁਨ ਅਤੇ ਉਸ ਦੇ ਦੋਸਤ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਸੈਨਾ ਦੇ ਭਗੌੜੇ ਸਾਬਕਾ ਮੇਜਰ ਅਤੇ ਪੰਜ ਇਸਲਾਮਿਕ ਕੱਟੜਪੰਥੀਆਂ ਨੂੰ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਅੱਤਵਾਦ ਰੋਕੂ ਵਿਸ਼ੇਸ਼ ਟ੍ਰਿਬਿਊਨਲ ਦੇ ਜੱਜ ਮੁਹੰਮਦ ਮੁਜੀਬੁਰ ਰਹਿਮਾਨ ਨੇ ਫ਼ੈਸਲੇ ਵਿਚ ਕਿਹਾ,''ਦੋਸ਼ੀਆਂ ਨੂੰ ਉਹਨਾਂ ਦੀ ਮੌਤ ਹੋ ਜਾਣ ਤੱਕ ਫਾਂਸੀ 'ਤੇ ਲਟਕਾਇਆ ਜਾਵੇ।''

ਇੱਥੇ ਦੱਸ ਦਈਏ ਕਿ ਚਾਰ ਦੋਸ਼ੀ ਜੇਲ੍ਹ ਵਿਚ ਕੈਦ ਹਨ ਜਦਕਿ ਹਾਲੇ ਵੀ ਦੋ ਦੋਸ਼ੀ ਕਾਨੂੰਨ ਦੀ ਪਕੜ ਤੋਂ ਦੂਰ ਹਨ। ਗੌਰਤਲਬ ਹੈ ਕਿ ਅਪ੍ਰੈਲ 2016 ਵਿਚ ਬੰਗਲਾਦੇਸ਼ ਦੀ ਪਹਿਲੀ ਸਮਲਿੰਗੀ ਅਧਿਕਾਰ ਪੱਤਰਿਕਾ ਦੇ ਸੰਪਾਦਕ ਜੁਲਹਾਜ ਮੰਨਨ ਅਤੇ ਉਹਨਾਂ ਦੇ ਦੋਸਤ ਮੁਹਬਾਬ ਰੱਬੀ ਤਨੋਏ ਦਾ ਇਸਲਾਮਿਕ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ। ਮੰਨਨ ਯੂਐੱਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਲਈ ਕੰਮ ਕਰਦੇ ਸਨ। ਢਾਕਾ ਸਥਿਤ ਅਪਾਰਟਮੈਂਟ ਵਿਚ ਮੰਨਨ ਦਾ ਕਤਲ ਦੇਸ਼ ਵਿਚ ਵਿਦੇਸ਼ੀਆ, ਧਾਰਮਿਕ ਘੱਟ ਗਿਣਤੀਆਂ ਅਤੇ ਧਰਮ ਨਿਰਪੱਖ ਬਲਾਗਰਾਂ ਦੇ ਕਤਲ ਦੇ ਦੌਰ ਦਾ ਹਿੱਸਾ ਸੀ।

ਪੜ੍ਹੋ ਇਹ ਅਹਿਮ ਖਬਰ - ਪਾਕਿ ਵੱਲੋਂ 8 ਸਾਲ ਤੋਂ ਜੇਲ੍ਹ 'ਚ ਬੰਦ 2 ਭਾਰਤੀ ਰਿਹਾਅ, ਗ਼ਲਤੀ ਨਾਲ ਕੀਤੀ ਸੀ ਸਰਹੱਦ ਪਾਰ

ਜੱਜ ਨੇ ਆਪਣੇ ਫ਼ੈਸਲੇ ਵਿਚ ਕਿਹਾਕਿ ਉਹ ਮੌਤ ਦੀ ਸਜ਼ਾ ਦੇ ਰਹੇ ਹਨ ਕਿਉਂਕਿ ਇਹਨਾਂ ਨੇ ਐੱਲ.ਜੀ.ਬੀ.ਟੀ. (gay, bisexual and transgender) ਕਾਰਕੁਨ ਅਤੇ ਉਸ ਦੇ ਦੋਸਤ ਦਾ ਕਤਲ ਕਰ ਕੇ ਜਿਹੜਾ ਘਿਣਾਉਣਾ ਅਪਰਾਧ ਕੀਤਾ ਹੈ ਉਸ ਦੇ ਬਾਅਦ ਦਇਆ ਦੀ ਸੰਭਾਵਨਾ ਨਹੀਂ ਬਚਦੀ। ਅਦਾਲਤ ਨੇ ਇਸ ਦੇ ਨਾਲ ਹੀ 8 ਦੋਸ਼ੀਆਂ ਵਿਚੋਂ 2 ਨੂੰ ਰਿਹਾਅ ਕਰ ਦਿੱਤਾ, ਜਿਹਨਾਂ 'ਤੇ ਸ਼ੁਰੂਆਤ ਵਿਚ ਮੁਕੱਦਮੇ ਚਲਾਏ ਗਏ ਸਨ ਜਦਕਿ ਚਾਰ ਦੋਸ਼ੀਆਂ ਨੂੰ ਪ੍ਰਗਤੀਸ਼ੀਲ ਲੇਖਕ ਅਤੇ ਪ੍ਰਕਾਸ਼ਕ ਫ਼ੈਸਲ ਅਰਫਿਨ ਦੀਪਨ ਦੇ ਸਾਲ 2015 ਵਿਚ ਹੋਏ ਕਤਲ ਦੇ ਇਕ ਹੋਰ ਮਾਮਲੇ ਵਿਚ ਵੀ ਮੌਤ ਦੀ ਸਜ਼ਾ ਸੁਣਾਈ ਗਈ। ਇਸਤਗਾਸਾ ਪੱਖ ਮੁਤਾਬਕ ਮੌਤ ਦੀ ਸਜ਼ਾ ਪਾਏ ਦੋਸ਼ੀ ਪਾਬੰਦੀਸ਼ੁਦਾ ਸਥਾਨਕ ਅੱਤਵਾਦੀ ਸਮੂਹ ਅੰਸਾਰ-ਅਲ-ਇਸਲਾਮ ਦੇ ਮੈਂਬਰ ਹਨ।

ਅੰਸਾਰ-ਅਲ-ਇਸਲਾਮ ਭਾਰਤੀ ਉਪ ਮਹਾਦੀਪ ਵਿਚ ਖੁਦ ਨੂੰ ਅਲਕਾਇਦਾ ਨਾਲ ਸਬੰਧਤ ਦੱਸਦਾ ਹੈ। ਸੰਗਠਨ ਦੀ ਹਥਿਆਰ ਇਕਾਈ ਦੀ ਅਗਵਾਈ ਸੈਨਾ ਤੋਂ ਬਰਖਾਸਤ ਮੇਜਰ ਜ਼ਿਆਉੱਲ ਹੱਕ ਕਰਦਾ ਹੈ। ਭਾਵੇਂਕਿ ਬੰਗਲਾਦੇਸ਼ ਦਾ ਕਹਿਣਾ ਹੈ ਕਿ ਉਸ ਦੇ ਦੇਸ਼ ਵਿਚ ਕਿਸੇ ਵਿਦੇਸ਼ੀ ਅੱਤਵਾਦੀ ਸੰਗਠਨ ਦੀ ਮੌਜੂਦਗੀ ਨਹੀਂ ਹੈ ਅਤੇ ਕੱਟੜਪੰਥੀ ਸੰਗਠਨ ਘਰੇਲੂ ਪੱਧਰ 'ਤੇ ਹੀ ਬਣੇ ਹੋਏ ਹਨ।


Vandana

Content Editor

Related News