ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਛੇ ਵਿਦੇਸ਼ੀ ਗ੍ਰਿਫਤਾਰ
Sunday, Sep 15, 2024 - 11:49 AM (IST)
ਬੋਗੋਟਾ (ਏਜੰਸੀ): ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਲਈ ਦੇਸ਼ ‘ਚ ਦਾਖਲ ਹੋਏ ਛੇ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਡਿਓਸਦਾਡੋ ਕਾਬੇਲੋ ਨੇ ਸਰਕਾਰੀ ਟੈਲੀਵਿਜ਼ਨ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦੇਸ਼ੀ ਨਾਗਰਿਕ ਵੈਨੇਜ਼ੁਏਲਾ ਦੀ ਸਰਕਾਰ ਦਾ ਤਖਤਾ ਪਲਟਣ ਅਤੇ ਕਈ ਮੰਤਰੀਆਂ ਦੀ ਹੱਤਿਆ ਕਰਨ ਦੀ ਸੀ.ਆਈ.ਏ ਦੀ ਅਗਵਾਈ ਵਾਲੀ ਸਾਜ਼ਿਸ਼ ਦਾ ਹਿੱਸਾ ਸਨ।
ਪੜ੍ਹੋ ਇਹ ਅਹਿਮ ਖ਼ਬਰ-ਮੇਲਾਨੀਆ ਟਰੰਪ ਨੇ FBI 'ਤੇ ਗੋਪਨੀਯਤਾ ਦੀ ਉਲੰਘਣਾ ਦਾ ਲਗਾਇਆ ਦੋਸ਼
ਆਪਣੇ ਸੰਬੋਧਨ ਵਿੱਚ ਕੈਬੇਲੋ ਨੇ ਕੁਝ ਰਾਈਫਲਾਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਇਹ ਹਥਿਆਰ ਸਾਜ਼ਿਸ਼ਕਾਰਾਂ ਤੋਂ ਬਰਾਮਦ ਕੀਤੇ ਗਏ ਸਨ। ਦੋਸ਼ ਹੈ ਕਿ ਤਿੰਨ ਅਮਰੀਕੀ, ਦੋ ਸਪੈਨਿਸ਼ ਅਤੇ ਚੈੱਕ ਗਣਰਾਜ ਦਾ ਇੱਕ ਨਾਗਰਿਕ ਮਾਦੁਰੋ ਦੀ ਹੱਤਿਆ ਕਰਨ ਲਈ ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਆਏ ਸਨ। ਗ੍ਰਿਫ਼ਤਾਰ ਕੀਤੇ ਗਏ ਅਮਰੀਕੀ ਨਾਗਰਿਕਾਂ ਵਿੱਚ ਜਲ ਸੈਨਾ ਦਾ ਇੱਕ ਮੈਂਬਰ ਵੀ ਸ਼ਾਮਲ ਹੈ ਜਿਸਦੀ ਪਛਾਣ ਕਾਬੇਲੋ ਨੇ ਵਿਲਬਰਟ ਜੋਸੇਫ ਕਾਸਟਨੇਡਾ ਗੋਮੇਜ਼ ਵਜੋਂ ਕੀਤੀ ਹੈ। ਕੈਬੇਲੋ ਨੇ ਕਿਹਾ ਕਿ ਗੋਮੇਜ਼ ਨੇਵੀ ਸੀਲ ਕਮਾਂਡੋਜ਼ ਦਾ ਹਿੱਸਾ ਸੀ ਅਤੇ ਅਫਗਾਨਿਸਤਾਨ, ਇਰਾਕ ਅਤੇ ਕੋਲੰਬੀਆ ਵਿੱਚ ਸੇਵਾ ਕੀਤੀ ਸੀ। ਵੈਨੇਜ਼ੁਏਲਾ ਵਿੱਚ ਸਪੇਨ ਦੇ ਦੂਤਘਰ ਨੇ ਅਜੇ ਤੱਕ ਆਪਣੇ ਨਾਗਰਿਕਾਂ ਦੀ ਗ੍ਰਿਫ਼ਤਾਰੀ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ਨੀਵਾਰ ਦੇਰ ਰਾਤ ਇੱਕ ਅਮਰੀਕੀ ਸੈਨਿਕ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।