ਪੇਰੂ ਦੇ ਜੰਗਲ ''ਚ ਵਾਪਰਿਆ ਕਿਸ਼ਤੀ ਹਾਦਸਾ, 6 ਲੋਕਾਂ ਦੀ ਮੌਤ

Thursday, Sep 05, 2024 - 03:57 PM (IST)

ਲੀਮਾ : ਪੂਰਬੀ-ਮੱਧ ਪੇਰੂ ਦੇ ਉਕਾਯਾਲੀ ਦੇ ਜੰਗਲ ਖੇਤਰ ਵਿਚੋਂ ਲੰਘਣ ਵਾਲੀ ਨਦੀ ਵਿਚ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਬੰਦਰਗਾਹ ਕਪਤਾਨੀ ਦੇ ਮੁਖੀ, ਜੋਨਾਥਨ ਨੋਵੋਆ ਦੇ ਅਨੁਸਾਰ, ਸੀਆਰ ਵਜੋਂ ਪਛਾਣ ਕੀਤੀ ਗਈ ਕਿਸ਼ਤੀ ਪੁਕਲਪਾ ਬੰਦਰਗਾਹ ਤੋਂ ਮੰਗਲਵਾਰ ਦੁਪਹਿਰ 2:30 ਵਜੇ ਸਥਾਨਕ ਸਮੇਂ ਅਨੁਸਾਰ ਅਟਾਲਯਾ ਸ਼ਹਿਰ ਲਈ ਰਵਾਨਾ ਹੋਈ, ਪਰ ਬੁੱਧਵਾਰ ਦੁਪਹਿਰ ਕਰੀਬ 1.30 ਵਜੇ ਸੰਭਾਵਿਤ ਤੌਰ 'ਤੇ ਇਹ ਹਾਦਸੇ ਦੀ ਸ਼ਿਕਾਰ ਹੋ ਗਈ। ਸਿਨਹੂਆ ਸਮਾਚਾਰ ਏਜੰਸੀ ਨੇ ਸਰਕਾਰੀ ਏਜੰਸੀ ਐਂਡੀਨਾ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਨਦੀ ਦੇ ਪਾਣੀ ਵਿਚ ਵਾਧਾ ਹੋਣ ਕਾਰਨ ਇਹ ਕਿਸ਼ਤੀ ਡੁੱਬ ਗਈ ਹੈ।

ਅਧਿਕਾਰੀਆਂ ਦੇ ਅਨੁਸਾਰ, ਕਈ ਅਧਿਆਪਕਾਂ ਤੇ ਨਾਬਾਲਗਾਂ ਸਮੇਤ ਲਗਭਗ 48 ਲੋਕ ਇਸ ਕਿਸ਼ਤੀ ਵਿਚ ਸਵਾਰ ਸਨ, ਜਿਸ ਵਿਚ 68 ਯਾਤਰੀਆਂ ਦੀ ਸਮਰੱਥਾ ਸੀ ਅਤੇ ਉਸ ਨੇ ਸਾਰੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕੀਤਾ ਸੀ, ਜਿਵੇਂ ਕਿ ਲਾਈਫ ਜੈਕਟਾਂ ਆਦਿ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਐਤਵਾਰ ਨੂੰ ਵਾਪਰੀ ਸੀ, ਜਦੋਂ ਉੱਤਰੀ ਪੇਰੂ ਦੇ ਲੋਰੇਟੋ ਖੇਤਰ ਵਿਚ ਇਕ ਕਿਸ਼ਤੀ ਡੁੱਬ ਗਈ, ਜਿਸ ਵਿਚ ਇਕ ਨਾਬਾਲਗ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।


Baljit Singh

Content Editor

Related News