ਪਾਕਿਸਤਾਨ ਦੇ ਕਰਾਚੀ ''ਚ ਬੀਚ ''ਤੇ ਨਹਾਉਣ ਗਏ 4 ਨੌਜਵਾਨਾਂ ਅਤੇ 2 ਬੱਚਿਆਂ ਦੀ ਡੁੱਬਣ ਕਾਰਨ ਮੌਤ
Monday, Aug 01, 2022 - 03:31 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 2 ਵੱਖ-ਵੱਖ ਹਾਦਸਿਆਂ ਵਿੱਚ ਘੱਟੋ-ਘੱਟ 4 ਨੌਜਵਾਨ ਅਤੇ 2 ਬੱਚੇ ਅਰਬ ਸਾਗਰ ਵਿੱਚ ਡੁੱਬ ਗਏ। ਇਕ ਬਚਾਅ ਸੰਗਠਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਗਠਨ ਮੁਤਾਬਕ ਸ਼ਨੀਵਾਰ ਨੂੰ ਸ਼ਹਿਰ ਦੇ ਹਾਕਸ ਬੇ ਬੀਚ 'ਤੇ 2 ਨਾਬਾਲਗ ਡੁੱਬ ਗਏ।
ਇਹ ਵੀ ਪੜ੍ਹੋ: ਉੱਡਦੇ ਜਹਾਜ਼ 'ਚ ਅਚਾਨਕ ਆਈ ਖ਼ਰਾਬੀ, 4000 ਫੁੱਟ ਦੀ ਉੱਚਾਈ ਤੋਂ ਡਿੱਗਾ ਪਾਇਲਟ, ਸਰੀਰ ਦੇ ਉੱਡੇ ਚਿੱਥੜੇ
ਹਾਦਸੇ ਸਮੇਂ ਦੋਵੇਂ ਨਾਬਾਲਗ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਗਏ ਹੋਏ ਸਨ। ਈਧੀ ਫਾਊਂਡੇਸ਼ਨ ਨੇ ਦੱਸਿਆ ਕਿ ਘੰਟਿਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਕ ਲਾਸ਼ ਸ਼ਨੀਵਾਰ ਸ਼ਾਮ ਅਤੇ ਦੂਜੀ ਐਤਵਾਰ ਸਵੇਰੇ ਮਿਲੀ। ਬਚਾਅ ਸੰਗਠਨ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਡਿਪ੍ਰੈਸ਼ਨ ਦਾ ਸ਼ਿਕਾਰ ਸ਼ਖ਼ਸ ਉੱਡਾ ਰਿਹਾ ਸੀ ਹੌਟ ਏਅਰ ਬੈਲੂਨ, ਹਵਾ 'ਚ ਰਾਖ ਹੋਏ 16 ਲੋਕ
ਇਸ ਦੇ ਨਾਲ ਹੀ ਹਾਕਸ ਬੇਅ 'ਚ ਟਰਟਲ ਬੀਚ ਨੇੜੇ ਐਤਵਾਰ ਨੂੰ ਤੈਰਦੇ ਸਮੇਂ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਫਾਊਂਡੇਸ਼ਨ ਨੇ ਕਿਹਾ ਕਿ 2 ਲਾਸ਼ਾਂ ਮਿਲੀਆਂ ਹਨ, ਜਦਕਿ ਬਾਕੀ 2 ਦੀ ਭਾਲ ਜਾਰੀ ਹੈ। ਫਾਊਂਡੇਸ਼ਨ ਨੇ ਦੱਸਿਆ ਕਿ ਸਾਰੇ ਪੀੜਤ ਉੱਥੇ ਪਿਕਨਿਕ ਮਨਾਉਣ ਗਏ ਸਨ। ਪੁਲਸ ਨੇ ਸੈਲਾਨੀਆਂ ਨੂੰ ਬੀਚ 'ਤੇ ਜਾਣ ਤੋਂ ਰੋਕ ਦਿੱਤਾ ਹੈ, ਕਿਉਂਕਿ ਇਨ੍ਹੀਂ ਦਿਨੀਂ ਮਾਨਸੂਨ ਦੀ ਬਾਰਸ਼ ਕਾਰਨ ਸਮੁੰਦਰ ਦਾ ਪੱਧਰ ਉੱਚਾ ਹੋ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਇਲੀਨੋਇਸ 'ਚ ਵਾਪਰਿਆ ਭਿਆਨਕ ਹਾਦਸਾ, 5 ਬੱਚਿਆਂ ਸਮੇਤ 7 ਹਲਾਕ