ਬੋਲੇ ਵਿੱਤ ਮੰਤਰੀ ਤਿੰਨ ਹਫਤਿਆਂ ’ਚ Corona Virus ਦਾ ਹੱਲ ਨਾ ਕੀਤਾ ਤਾਂ ਹਾਲਤ ਹੋਣਗੇ ਗੰਭੀਰ

02/29/2020 3:39:22 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਦਾ ਹੱਲ ਜੇਕਰ ਤਿੰਨ ਹਫਤਿਆਂ ਵਿਚ ਨਾ ਨਿਕਲਿਆ ਤਾਂ ਇਹ ਇਕ ਚੁਣੌਤੀ ਸਾਬਤ ਹੋਵੇਗੀ। ਸੀਤਾਰਮਨ ਨੇ ਦੱਸਿਆ ਕਿ ਔਸ਼ਧੀ, ਇਲੈਕਟ੍ਰਾਨਿਕਸ ਖੇਤਰ ਨੇ ਚੀਨ ਤੋਂ ਕੱਚਾ ਮਾਲ ਮੰਗਵਾਉਣ ਦਾ ਸੁਝਾਅ ਦਿੱਤਾ ਹੈ। ਸਰਕਾਰ ਇਸ 'ਤੇ ਵਿਚਾਰ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਇਕ ਵਿਕਾਸ ਵਿੱਤ ਸੰਸਥਾਨ ਨੂੰ ਲੈ ਕੇ ਕੰਮ ਕਰ ਰਹੀ ਹੈ।

ਉਦਯੋਗ ਜਗਤ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਉਦਯੋਗ ਅਤੇ ਵਪਾਰ ਖੇਤਰ 'ਤੇ ਪੈ ਰਹੇ ਅਸਰ ਦੇ ਜਲਦੀ ਦੂਰ ਹੋਣ ਦੀ ਸ਼ੁੱਕਰਵਾਰ ਨੂੰ ਉਮੀਦ ਜ਼ਾਹਰ ਕੀਤੀ। ਇਸ ਦੇ ਨਾਲ ਹੀ ਉਦਯੋਗ ਜਗਤ ਨੇ ਇਸ ਸੰਕਟ ਦੀ ਸਥਿਤੀ 'ਚ ਚੀਨ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ ਹੈ। ਚੀਨ ਦੇ ਬ੍ਰਾਂਡ ਨੂੰ ਭਾਰਤ 'ਚ ਪਲੇਟਫਾਰਮ ਉਪਲੱਬਧ ਕਰਨ ਵਾਲੇ ਸੰਗਠਨ ਕਿਰਿਨ ਕ੍ਰੇਯਨਸ ਨੇ ਸ਼ੁੱਕਰਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ 'ਚ ਇਹ ਉਮੀਦ ਜ਼ਾਹਰ ਕੀਤੀ ਕਿ ਜਲਦੀ ਹੀ ਇਸ ਦਾ ਹੱਲ ਮਿਲ ਸਕੇਗਾ।

ਭਾਰਤ ਦੇ ਮੋਬਾਈਲ ਨਿਰਮਾਣ ਖੇਤਰ, ਔਸ਼ਧੀ, ਆਟੋਮੋਬਾਈਲ ਦੇ ਸੰਦ, ਇਲੈਕਟ੍ਰਿਕ ਅਤੇ ਟਿਕਾਊ ਉਪਭੋਗਤਾ ਸਾਮਾਨਾਂ ਸਮੇਤ ਕਈ ਉਦਯੋਗ ਚੀਨ ਤੋਂ ਆਉਣ ਵਾਲੇ ਕੱਚੇ ਮਾਲ 'ਤੇ ਨਿਰਭਰ ਹਨ। ਚੀਨੀ ਅਧਿਐਨ ਦੇ ਪ੍ਰੋਫੈਸਰ ਸ਼੍ਰੀਕਾਂਤ ਕੋਂਡਾਪੱਲੀ ਨੇ ਇਸ ਮੌਕੇ 'ਤੇ ਕਿਹਾ ਹੈ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗਰਮੀਆਂ ਵਧਣ ਨਾਲ  ਕੋਰੋਨਾਵਾਇਰਸ 'ਚ ਕਮੀ ਆਵੇਗੀ। ਚੀਨ 'ਚ ਇਸ ਸਮੇਂ ਤਾਪਮਾਨ ਕਰੀਬ 15 ਡਿਗਰੀ ਦੇ ਆਸਪਾਸ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਦੇ ਵਧਣ ਨਾਲ ਵਾਇਰਸ 'ਚ ਕਮੀ ਆਵੇਗੀ।ਉਨ੍ਹਾਂ

ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਵਿਚ ਇਸ ਵਾਇਰਸ ਦੇ ਇਲਾਜ ਲਈ ਗਤੀਵਿਧੀਆਂ ਜਾਰੀ ਹਨ। ਸਹਾਇਤਾ ਵੀ ਪਹੁੰਚ ਰਹੀ ਹੈ। ਹਾਲਾਂਕਿ ਦਵਾਈ ਅਜੇ ਤੱਕ ਵਿਕਸਿਤ ਨਹੀਂ ਹੋਈ ਹੈ। ਕਿਰਿਨ ਕ੍ਰੇਯਨਸ ਸੰਗਠਨ ਨੇ ਕਿਹਾ ਕਿ ਉਸਨੇ ਅੰਤਰਰਾਸ਼ਟਰੀ ਵਪਾਰ ਸੰਗਠਨ ਦੇ ਨਾਲ ਮਿਲ ਕੇ ਇਥੇ 'ਵੀ ਸਟੈਂਡ ਵਿਦ ਚਾਈਨਾ' ਦਾ ਆਯੋਜਨ ਕੀਤਾ। ਇਸ 'ਚ ਭਾਰਤ 'ਚ ਮੌਜੂਦ ਚੀਨ ਦੇ ਕਈ ਬ੍ਰਾਂਡਾ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਕਿਰਿਨ ਕ੍ਰੇਯਨਸ ਨੇ ਸਹਿ-ਸੰਸਥਾਪਕ ਅਤੇ ਦੀ ਕ੍ਰੇਯਨਸ ਨੈੱਟਵਰਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੁਣਾਲ ਲਲਾਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੇ 87 ਅਰਬ ਡਾਲਰ ਦਾ ਦੁਵੱਲਾ ਵਪਾਰ ਖਤਰੇ ਵਿਚ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸੰਕਟ ਨਾਲ ਨਜਿੱਠਣ ਦੀ ਤਿਆਰ ਹਾਂ ਅਤੇ ਇਸ ਮੁਸ਼ਕਲ ਦੇ ਸਮੇਂ ਚੀਨ ਦੇ ਲੋਕਾਂ, ਕਾਰੋਬਾਰੀਆਂ ਅਤੇ ਬ੍ਰਾਂਡ ਦੇ ਨਾਲ ਖੜ੍ਹੇ ਹਾਂ।
 


Related News