ਪਾਕਿਸਤਾਨ ’ਚ ਹਾਲਾਤ ਹੋਏ ਬਦਤਰ, ਲੋਕਾਂ ਨੇ ਆਟੇ ਨਾਲ ਭਰਿਆ ਟਰੱਕ ਲੁੱਟਿਆ

03/29/2023 1:52:02 AM

ਇਸਲਾਮਾਬਾਦ (ਇੰਟ.)-ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਆਰਥਿਕ ਬਦਹਾਲੀ ਅਤੇ ਤੰਗਹਾਲੀ ਝੱਲ ਰਹੇ ਮੁਲਕ ਦੀ ਮੁਸੀਬਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰਮਜ਼ਾਨ ਦੇ ਮਹੀਨੇ ’ਚ ਪਾਕਿਸਤਾਨ ਵਿਚ ਦੰਗਾ ਹੋ ਰਿਹਾ ਹੈ। ਆਟਾ ਲੁੱਟਣ ਲਈ ਪਾਕਿਸਤਾਨੀ ਇਕ-ਦੂਜੇ ਦੀ ਜਾਨ ਲੈਣ ’ਤੇ ਤੁਲੇ ਹੋਏ ਹਨ। ਪਾਕਿਸਤਾਨ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਆਟੇ ਦੇ ਟਰੱਕ ਨੂੰ ਲੁੱਟਿਆ ਜਾ ਰਿਹਾ ਹੈ। ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੋਂ ਸਾਹਮਣੇ ਆਈਆਂ ਹਨ। ਪੇਸ਼ਾਵਰ ’ਚ ਸੈਂਕੜੇ ਲੋਕਾਂ ਦੀ ਭੀੜ ਨੇ ਆਟੇ ਦੇ ਟਰੱਕ ’ਤੇ ਹਮਲਾ ਕੀਤਾ। ਇਕ-ਦੋ ਨਹੀਂ ਸਗੋਂ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਆਟੇ ਲਈ ਲਾਈਨਾਂ ’ਚ ਲੱਗੇ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਕਈ ਸ਼ਹਿਰਾਂ ਵਿਚ ਤਾਂ ਆਟੇ ਦੇ ਚੱਕਰ ’ਚ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਅਲਟੀਮੇਟਮ ’ਤੇ CM ਮਾਨ ਦੀ ਪ੍ਰਤੀਕਿਰਿਆ

ਸਸਤਾ ਆਟਾ ਮਿਲਣ ਦੀ ਖ਼ਬਰ ਸੁਣਦੇ ਹੀ ਪਾਕਿਸਤਾਨ ’ਚ ਭਾਜੜ ਮਚ ਜਾਂਦੀ ਹੈ। ਪੇਸ਼ਾਵਰ ਵਿਚ ਅਜਿਹੀ ਹੀ ਤਸਵੀਰ ਸਾਹਮਣੇ ਆਈ। ਆਟੇ ਦੇ ਇਕ ਟਰੱਕ ਨੂੰ ਸੈਂਕੜੇ ਲੋਕਾਂ ਨੇ ਘੇਰ ਲਿਆ। ਇਕ ਬੋਰੀ ਆਟਾ ਹੇਠਾਂ ਆਉਂਦੇ ਹੀ ਸੈਂਕੜੇ ਹੱਥ ਉਸ ਵੱਲ ਦੌੜ ਪੈਂਦੇ ਹਨ। ਇਹ ਟਰੱਕ ਜੋ ਆਟੇ ਦੀ ਡਲਿਵਰੀ ਕਰਨ ਆਇਆ ਸੀ, ਉਸ ਟਰੱਕ ’ਤੇ ਇੰਨੀਆਂ ਬੋਰੀਆਂ ਨਹੀਂ ਸਨ, ਜਿੰਨੀ ਜਨਤਾ ਹੱਥ ਅੱਡੀ ਖੜ੍ਹੀ ਸੀ।

ਇਹ ਖ਼ਬਰ ਵੀ ਪੜ੍ਹੋ : ਅਲਟੀਮੇਟਮ ’ਤੇ CM ਮਾਨ ਦੇ ਟਵੀਟ ਮਗਰੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤੀ ਪ੍ਰਤੀਕਿਰਿਆ

6-6 ਲੋਕ ਲੜਦੇ ਦਿਖੇ

ਉਡੀਕ ਕਰਨ ਦੀ ਥਾਂ ਲੋਕ ਖੁਦ ਹੀ ਟਰੱਕ ’ਤੇ ਚੜ੍ਹ ਕੇ ਆਟਾ ਉਤਾਰਨ ਲੱਗੇ। ਮਿੰਟਾਂ ’ਚ ਹੀ ਪਾਕਿਸਤਾਨੀਆਂ ਨੇ ਮਿਲ ਕੇ ਪੂਰਾ ਟਰੱਕ ਲੁੱਟ ਲਿਆ। ਜਿੰਨੀ ਭੀੜ ਟਰੱਕ ’ਤੇ ਚੜ੍ਹੀ ਨਜ਼ਰ ਆਈ, ਉਹ ਤਾਂ ਸਿਰਫ ਟਰੇਲਰ ਸੀ। ਉਸ ਤੋਂ ਜ਼ਿਆਦਾ ਲੋਕ ਬਾਹਰ ਖੜ੍ਹੇ ਸਨ। ਇਕ-ਇਕ ਬੋਰੀ ਲਈ 6-6 ਲੋਕ ਲੜਦੇ ਦਿਖੇ।

ਮਹਿੰਗਾਈ ਨੇ ਬਣਾਇਆ ਨਵਾਂ ਰਿਕਾਰਡ

ਪਾਕਿਸਤਾਨ ’ਚ ਸਿਸੇਟਿਵ ਪ੍ਰਾਈਸ ਇੰਡੀਕੇਟਰ ਦੇ ਆਧਾਰ ’ਤੇ ਮਹਿੰਗਾਈ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। 22 ਮਾਰਚ, 2023 ਨੂੰ ਮਹਿੰਗਾਈ ਨੇ ਪਿਛਲੇ ਸਾਲ ਦੇ ਮੁਕਾਬਲੇ 47 ਫੀਸਦੀ ਦੇ ਅੰਕੜਿਆਂ ਨੂੰ ਛੋਹ ਲਿਆ। ਇਸ ਇੰਡੀਕੇਟਰ ਨਾਲ ਸਾਫ ਦਿਖ ਰਿਹਾ ਹੈ ਕਿ ਆਮ ਚੀਜ਼ਾਂ ਦੀਆਂ ਕੀਮਤਾਂ ਪਾਕਿਸਤਾਨ ’ਚ ਜ਼ਿਆਦਾ ਹਨ। 51 ਚੀਜ਼ਾਂ ਦੇ ਭਾਅ ਨੂੰ ਟਰੈਕ ਕੀਤਾ ਗਿਆ। ਇਸ ’ਚ 26 ਚੀਜ਼ਾਂ ਦੀਆਂ ਕੀਮਤਾਂ ਵਧੀਆਂ ਹਨ। 13 ਚੀਜ਼ਾਂ ਦੇ ਭਾਅ ਘਟੇ ਹਨ, 13 ਚੀਜ਼ਾਂ ਦੇ ਭਾਅ ’ਚ ਕੋਈ ਬਦਲਾਅ ਨਹੀਂ ਆਇਆ ਹੈ।


Manoj

Content Editor

Related News