ਮਿਆਂਮਾਰ ਫੌਜ ਅੱਗੇ ਇਕੱਲੀ ਖੜ੍ਹ ਗਈ ਸਿਸਟਰ ਰੋਜਾ, ਗੋਡਿਆਂ ਭਾਰ ਬੈਠ ਕੀਤੀ ਇਹ ਅਪੀਲ
Tuesday, Mar 09, 2021 - 11:48 PM (IST)
ਯੰਗੂਨ-ਸਾਹਮਣੇ ਹਥਿਆਰ ਲੈ ਕੇ ਫੌਜ ਖੜੀ ਸੀ ਤੇ ਪਿੱਛੇ ਮੁਲਕ ਦੀ ਜਮਹੂਰੀਅਤ 'ਤੇ ਹਮਲੇ ਦਾ ਵਿਰੋਧ ਕਰ ਰਹੇ ਵਿਖਾਵਾਕਾਰੀ। ਇਸ ਦੌਰਾਨ ਸਿਸਟਰ ਏਨ ਰੋਜਾ ਸਫੈਦ ਰੋਬ ਸੜਕ ਵਿਚਾਲੇ ਬੈਠ ਗਈ ਅਤੇ ਗੋਲੀ ਨਾ ਚਲਾਉਣ ਦੀ ਅਪੀਲ ਕਰਨ ਲਗੀ। ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਤੋਂ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ 'ਚ ਕਈ ਲੋਕ ਮਾਰੇ ਜਾ ਚੁੱਕੇ ਹਨ।
ਸੋਮਵਾਰ ਨੂੰ ਵੀ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਅਜਿਹੇ 'ਚ ਸਿਸਟਰ ਰੋਜਾ ਦਾ ਮਕਸਦ ਇਕ ਹੀ ਸੀ, ਬਿਨਾਂ ਆਪਣੀ ਪਰਵਾਹ ਕੀਤੇ ਜ਼ਿੰਦਗੀਆਂ ਬਚਾਉਣਾ। ਖੁਸ਼ਕਿਸਮਤੀ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਹੀ ਕੈਮਰਿਆਂ 'ਚ ਕੈਦ ਹੋਈ ਉਨ੍ਹਾਂ ਦੀ ਇਹ ਤਸਵੀਰ ਇਕ ਮਿਸਾਲ ਬਣ ਕੇ ਉਭਰੀ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 28 ਫਰਵਰੀ ਨੂੰ ਵੀ ਸਿਸਟਰ ਰੋਜਾ ਇਸੇ ਤਰ੍ਹਾਂ ਹੀ ਪੁਲਸ ਦੇ ਸਾਹਮਣੇ ਹਿੰਮਤ ਨਾਲ ਖੜੀ ਸੀ।
ਇਹ ਵੀ ਪੜ੍ਹੋ- ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ
ਸੋਮਵਾਰ ਨੂੰ ਜਦ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ ਕੀਤੀ, ਉਹ ਫਿਰ ਆਪਣੀ ਜਾਨ ਦੀ ਚਿੰਤਾ ਕੀਤੇ ਬਿਨਾਂ ਮੋਰਚੇ 'ਤੇ ਪਹੁੰਚ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਇਹ ਕਰਨਾ ਹੈ ਤਾਂ ਮੇਰੇ ਤੋਂ ਹੋ ਕੇ ਲੰਘਣਾ ਪਵੇਗਾ। ਸਿਸਟਰ ਰੋਜਾ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਦੁਪਹਿਰ 12 ਵਜੇ ਸੁਰੱਖਿਆ ਦਸਤਿਆਂ ਨੇ ਕਾਰਵਾਈ ਕੀਤੀ ਤਾਂ ਮੈਂ ਉਨ੍ਹਾਂ ਨੂੰ ਪ੍ਰਾਥਨਾ ਕੀਤੀ ਕਿ ਲੋਕਾਂ ਨੂੰ ਗੋਲੀ ਨਾ ਮਾਰੋ, ਗ੍ਰਿਫਤਾਰ ਨਾ ਕਰੋ। ਇਸ 'ਤੇ ਪੁਲਸ ਵੀ ਉਨ੍ਹਾਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਈ ਅਤੇ ਕਹਿਣ ਲੱਗੀ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਰੋਕਣ ਲਈ ਇਹ ਕਰਨਾ ਹੀ ਪਵੇਗਾ।
ਇਹ ਵੀ ਪੜ੍ਹੋ- ਮਈ 'ਚ ਵੱਡੇ ਪੱਧਰ 'ਤੇ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰੇਗਾ ਈਰਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।