ਖੇਡਦੇ-ਖੇਡਦੇ ਭਰਾ ਨੇ ਤੋੜ ਦਿੱਤਾ ਦਮ, 9 ਸਾਲਾ ਭੈਣ ਨੇ ਸਾਂਝਾ ਕੀਤਾ ਦੁੱਖ

02/16/2019 3:37:02 PM

ਡਾਰਵਿਨ(ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ 'ਚ ਇਕ 8 ਕੁ ਸਾਲਾ ਬੱਚਾ ਖੇਡਦਾ-ਖੇਡਦਾ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਭੈਣ ਨੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਨੂੰ ਆਪਣੇ ਭਰਾ ਦੇ ਬਿਨਾਂ ਰਹਿਣਾ ਪਵੇਗਾ। ਤਰਾਨ ਐਂਡਰਸਨ ਨਾਂ ਦਾ ਇਹ ਬੱਚਾ ਵਾਨਗੁਰੀ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ ਅਤੇ ਬੁੱਧਵਾਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ।

PunjabKesari
ਪੁਲਸ ਨੇ ਦੱਸਿਆ ਕਿ ਬੱਚੇ ਦੀ ਮੌਤ ਦਾ ਕਾਰਨ ਸ਼ੱਕੀ ਨਹੀਂ ਹੈ। ਬੱਚੇ ਦੀ 9 ਸਾਲਾ ਭੈਣ ਨੇ ਫੇਸਬੁੱਕ 'ਤੇ ਲਿਖਿਆ ਕਿ ਜਦੋਂ ਤੋਂ ਉਹ ਜੰਮਿਆ ਹੈ ਤਦ ਤੋਂ ਉਹ ਹਮੇਸ਼ਾ ਇਕੱਠੇ ਰਹੇ ਹਨ। ਉਸ ਨੇ ਲਿਖਿਆ,''ਮੈਂ ਤੈਨੂੰ ਕਈ ਵਾਰ ਦੱਸਿਆ ਹੈ ਅਤੇ ਹੁਣ ਦੋਬਾਰਾ ਦੱਸਣ ਜਾ ਰਹੀ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਤੂੰ ਹਮੇਸ਼ਾ ਮੇਰੇ ਦਿਲ 'ਚ ਰਹੇਂਗਾ। ਤੂੰ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਤੇਰੇ ਸਾਥ ਨਾਲ ਮੈਂ ਹਮੇਸ਼ਾ ਅੱਗੇ ਵਧਦੀ ਰਹੀ ਹਾਂ। ਤੂੰ ਮੇਰਾ ਸੋਹਣਾ ਅਤੇ ਪਿਆਰਾ ਵੀਰ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਜਦ ਤੂੰ ਵੱਡਾ ਹੋਵਾਂਗਾ ਤਾਂ ਕਿੰਨਾ ਸੋਹਣਾ ਲੱਗੇਗਾਂ ਪਰ ਸਮੇਂ ਤੋਂ ਪਹਿਲਾਂ ਹੀ ਤੇਰੀ ਮੌਤ ਹੋ ਗਈ।'' ਬੱਚੀ ਦੀਆਂ ਕਈ ਆਸਾਂ ਅਧੂਰੀਆਂ ਰਹਿ ਗਈਆਂ, ਜਿਸ ਕਾਰਨ ਉਹ ਬਹੁਤ ਦੁਖੀ ਹੈ। ਪੁਲਸ ਨੇ ਦੱਸਿਆ ਕਿ ਜਦ ਉਹ ਘਟਨਾ ਵਾਲੇ ਸਥਾਨ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਬੱਚੇ ਦੀ ਲਾਸ਼ ਮਿਲੀ।


Related News