ਗਾਇਕਾ ਜਸਵਿੰਦਰ ਬਰਾੜ ਦਾ “ਅੱਖ , ਗੀਤ ਮੀਲ ਪੱਥਰ ਕਰੇਗਾ ਸਥਾਪਿਤ

Friday, Sep 06, 2024 - 10:29 AM (IST)

ਗਾਇਕਾ ਜਸਵਿੰਦਰ ਬਰਾੜ ਦਾ “ਅੱਖ , ਗੀਤ ਮੀਲ ਪੱਥਰ ਕਰੇਗਾ ਸਥਾਪਿਤ

ਮਿਲਾਨ (ਸਾਬੀ ਚੀਨੀਆ ) ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਜਸਵਿੰਦਰ ਬਰਾੜ  ਦਾ ਰਿਲੀਜ਼ ਹੋਣ ਜਾ ਰਿਹਾ ਨਵਾਂ ਗੀਤ “ ਅੱਖ , ਪੰਜਾਬੀ ਸੰਗੀਤ ਇੰਡਸਟਰੀ  ਵਿੱਚ ਨਵਾਂ ਮੀਲ ਪੱਥਰ ਸਥਾਪਿਤ ਕਰੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਗੀਤਕਾਰ ਗੀਤਕਾਰ ਗੁਰਤੇਜ ਉੱਗੋਕੇ ਦੁਆਰਾ ਇਸ ਗੀਤ ਦੇ ਰਿਲੀਜ਼ ਹੋਣ ਤੋ ਪਹਿਲਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਗੀਤ 6 ਸਤੰਬਰ ਨੂੰ ਰੀਲੀਜ਼ ਕੀਤਾ ਜਾਵੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੇ ਰਿਹੈ ਸਖ਼ਤ ਟੱਕਰ, ਹੁਣ 4 ਰਾਜਾਂ 'ਚ ਕਮਲਾ ਹੈਰਿਸ ਦੇ ਬਰਾਬਰ

ਗੀਤਕਾਰ ਗੁਰਤੇਜ ਉੱਗੋਕੇ ਨੇ ਪਹਿਲਾਂ ਵੀ ਬਹੁਤ ਵਧੀਆ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।  ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦੁਆਰਾ ਗਾਏ ਗੀਤ ਅੱਖ ਨੂੰ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲੇਗਾ। ਇਸ ਗੀਤ ਦਾ ਸਭ ਨੂੰ ਬੇਸਬਰੀ ਨਾਲ ਇੰਤਜਾਰ ਹੈ। ਇਸ ਗੀਤ ਦਾ ਸੰਗੀਤ ਸਚਿਨ ਆਹੂਜਾ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਨੂੰ ਡਾਇਰੈਕਟਰ ਸਟਾਇਲਵੀਰ (ਮਸ਼ਹੂਰ ਗੀਤਕਾਰ ਸਵ.ਪ੍ਰਗਟ ਸਿੰਘ ਲਿੱਦੜਾਂ ਦਾ ਬੇਟਾ) ਵੱਲੋਂ ਆਪਣੀ ਪੂਰੀ ਟੀਮ ਨਾਲ ਨੇਪਰੇ ਚਾੜ੍ਹਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News