ਨਸਲੀ ਟਿੱਪਣੀ ਕਰਨ ਦੇ ਮਾਮਲੇ ''ਚ ਸਿੰਗਾਪੁਰ ਦੀ ਨਾਗਰਿਕ ਨੂੰ ਹੋਈ ਜੇਲ੍ਹ
Wednesday, Jun 23, 2021 - 05:55 PM (IST)
ਸਿੰਗਾਪੁਰ (ਭਾਸ਼ਾ) ਸਿੰਗਾਪੁਰ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੀ ਔਰਤ ਖ਼ਿਲਾਫ਼ ਨਸਲੀ ਟਿੱਪਣੀ ਕਰਨ ਦੇ ਮਾਮਲੇ ਵਿਚ ਸਿੰਗਾਪੁਰੀ ਔਰਤ ਨੂੰ ਚਾਰ ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸਥਾਨਕ ਮੀਡੀਆ ਵਿਚ ਆਈ ਖ਼ਬਰ ਮੁਤਾਬਕ ਇਹ ਘਟਨਾ ਪਿਛਲੇ ਸਾਲ 3 ਸਤੰਬਰ ਦੀ ਹੈ, ਜਦੋ ਬੱਸ ਵਿਚ ਯਾਤਰਾ ਕਰਨ ਦੌਰਾਨ ਔਰਤ ਨੇ ਭਾਰਤੀ ਮੂਲ ਦੀ ਔਰਤ ਖ਼ਿਲਾਫ਼ ਨਸਲੀ ਟਿੱਪਣੀ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਅਦਾਲਤ ਦਾ ਨੀਰਵ ਮੋਦੀ ਨੂੰ ਝਟਕਾ, ਹਵਾਲਗੀ ਖ਼ਿਲਾਫ਼ ਦਾਇਰ ਅਰਜ਼ੀ ਕੀਤੀ ਖਾਰਿਜ
ਸਟ੍ਰੇਟ ਟਾਈਮਜ਼ ਦੀ ਖ਼ਬਰ ਮੁਤਾਬਕ ਸਿਕੀ ਆਯਸ਼ਾ ਜ਼ਫਰ (40) ਨੇ 38 ਸਾਲਾ ਪੀੜਤਾ ਨੂੰ 'ਮੂਰਖ ਭਾਰਤੀ' ਕਿਹਾ ਸੀ। ਅਦਾਲਤ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਚੈਨਲ ਨਿਊਜ਼ ਏਸ਼ੀਆ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਪੀੜਤਾ ਬੱਸ ਵਿਚ ਯਾਤਰਾ ਕਰਨ ਦੌਰਾਨ ਕੰਨ ਵਿਚ 'ਈਅਰਪੀਸ' ਲਗਾ ਕੇ ਸੰਗੀਤ ਸੁਣ ਰਹੀ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਸਿਤੀ ਆਯਸ਼ਾ ਉਸ ਨੂੰ ਘੂਰ ਰਰੀ ਹੈ ਅਤੇ ਉਸ ਨੇ ਕਈ ਵਾਰ ਪੀੜਤਾ ਖ਼ਿਲਾਫ਼ ਨਸਲੀ ਟਿੱਪਣੀ ਕੀਤੀ। ਆਪਣਾ ਫ਼ੈਸਲਾ ਸੁਣਾਉਂਦੇ ਹੋਏ ਜ਼ਿਲ੍ਹਾ ਜੱਜ ਤਾਨ ਜੇਨ ਤਸੇ ਨੇ ਕਿਹਾ ਕਿ ਸਿਤੀ ਆਯਸ਼ਾ ਦਾ ਅਪਰਾਧ ਗੰਭੀਰ ਹੈ।