ਪਰਵਾਸੀ ਕਾਮਿਆਂ ਸਬੰਧੀ ਲਾਗੂ ਪਾਬੰਦੀਆਂ ਨੂੰ ਜੂਨ ਮਹੀਨੇ ਤੋਂ ਹਟਾਏਗਾ ਸਿੰਗਾਪੁਰ
Thursday, May 14, 2020 - 03:57 PM (IST)
ਸਿੰਗਾਪੁਰ- ਸਿੰਗਾਪੁਰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਪਰਵਾਸੀ ਕਾਮਿਆਂ ਦੇ ਸਬੰਧ ਵਿਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਜੂਨ ਮਹੀਨੇ ਤੋਂ ਲੜੀਬੱਧ ਤਰੀਕੇ ਨਾਲ ਹਟਾਏਗਾ। ਉਥੇ ਹੀ ਸਿੰਗਾਪੁਰ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕੋਵਿਡ-19 ਦੇ 752 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਧ ਕੇ 26,098 ਹੋ ਗਏ।
ਸਿਹਤ ਮੰਤਰਾਲਾ ਨੇ ਆਪਣੇ ਸ਼ੁਰੂਆਤੀ ਦੈਨਿਕ ਅਪਡੇਟ ਵਿਚ ਕਿਹਾ ਕਿ ਕੁੱਲ ਮਾਮਲਿਆਂ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਲੇਬਰ ਡੋਰਮੈਟਰੀਜ਼ ਵਿਚ ਰਹਿਣ ਵਾਲੇ ਵਿਦੇਸ਼ੀ ਵਰਕ ਪਰਮਿਟ ਧਾਰਕ ਕਾਮਿਆਂ ਦੀ ਹੈ। ਦੋ ਮਾਮਲੇ ਸਿੰਗਾਪੁਰ ਵਾਸੀ ਜਾਂ ਅਸਥਾਈ ਨਿਵਾਸੀਆਂ ਦੇ ਹਨ। ਲੇਬਰ ਮੰਤਰੀ ਜੋਪੇਫਿਨ ਟੇਓ ਨੇ ਸਿੰਗਾਪੁਰ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਲੋਕਾਂ ਨੂੰ ਵਧੇਰੇ ਚਿੰਤਤ ਨਾ ਹੋਣ ਲਈ ਕਿਹਾ। ਉਹਨਾਂ ਨੇ ਇਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਪਰਵਾਸੀ ਕਾਮਿਆਂ ਵਿਚ ਇਨਫੈਕਸ਼ਨ ਦੇ ਸਾਹਮਣੇ ਆ ਰਹੇ ਮਾਮਲੇ ਤੇਜ਼ੀ ਨਾਲ ਅਪਣਾਏ ਗਏ ਦ੍ਰਿਸ਼ਟੀਕੋਣ ਨੂੰ ਦਿਖਾਉਂਦੇ ਹਨ। ਟੇਓ ਨੇ ਇਹ ਅਪੀਲ ਇਕ ਫੇਸਬੁੱਕ ਪੋਸਟ ਵਿਚ ਕੀਤੀ ਤੇ ਪਰਵਾਸੀ ਕਾਮਿਆਂ ਦੇ ਸਬੰਧ ਵਿਚ ਲਾਗੂ ਉਪਾਅ ਨੂੰ 'ਸਰਕਿਟ ਬ੍ਰੇਕਰ' ਦੱਸਿਆ ਤੇ ਕਿਹਾ ਕਿ ਇਹਨਾਂ ਨੂੰ ਜੂਨ ਤੋਂ ਲੜੀਬੱਧ ਤਰੀਕੇ ਨਾਲ ਹਟਾਇਆ ਜਾਵੇਗਾ।
ਰਾਸ਼ਟਰੀ ਵਿਕਾਸ ਮੰਤਰੀ ਲਾਰੇਂਸ ਵਾਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਡੋਰਮੈਟਰੀ ਵਿਚ ਰਹਿਣ ਵਾਲੇ ਸਾਰੇ 3,23,000 ਵਿਦੇਸ਼ੀ ਕਾਮਿਆਂ ਦੀ ਜਾਂਚ ਕੀਤੀ ਜਾਵੇਗੀ। ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਇਹ ਪੁਖਤਾ ਕੀਤਾ ਜਾਵੇਗਾ ਕਿ ਉਹ ਸਾਰੇ ਇਨਫੈਕਸ਼ਨ ਮੁਕਤ ਹਨ।