ਸਿੰਗਾਪੁਰ ਘਰੇਲੂ ਸਹਾਇਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦਾ ਭਾਰਤ ਤੱਕ ਕਰੇਗਾ ਵਿਸਥਾਰ

Tuesday, Nov 02, 2021 - 06:12 PM (IST)

ਸਿੰਗਾਪੁਰ ਘਰੇਲੂ ਸਹਾਇਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦਾ ਭਾਰਤ ਤੱਕ ਕਰੇਗਾ ਵਿਸਥਾਰ

ਸਿੰਗਾਪੁਰ (ਭਾਸ਼ਾ)- ਉਚਿਤ ਦਸਤਾਵੇਜ਼ਾਂ ਦੇ ਆਧਾਰ 'ਤੇ ਘਰੇਲੂ ਕਾਮਿਆਂ ਨੂੰ ਵਿਦੇਸ਼ ਜਾਣ ਵਿਚ ਮਦਦ ਕਰਨ ਵਾਲੀ ਸਿੰਗਾਪੁਰ ਦੀ 'ਐਸੋਸੀਏਸ਼ਨ ਆਫ ਇੰਪਲਾਇਮੈਂਟ ਏਜੰਸੀ' ਆਪਣੇ ਕਾਰਜ ਖੇਤਰ ਦਾ ਦਾਇਰਾ ਵਧਾਏਗੀ ਅਤੇ ਭਾਰਤ ਦੇ ਪ੍ਰਵਾਸੀ ਘਰੇਲੂ ਸਹਾਇਕਾਂ ਨੂੰ ਵੀ ਆਗਿਆ ਦੇਵੇਗੀ। ਉਪਰੋਕਤ ਜਾਣਕਾਰੀ ਮੰਗਲਵਾਰ ਨੂੰ ਸੰਸਦ ਨੂੰ ਦਿੱਤੀ ਗਈ। 'ਐਸੋਸੀਏਸ਼ਨ ਆਫ਼ ਇੰਪਲਾਇਮੈਂਟ ਏਜੰਸੀਜ਼' ਨੇ ਸਿੰਗਾਪੁਰ ਦੇ ਘਰਾਂ ਵਿੱਚ ਘਰੇਲੂ ਸਹਾਇਕਾਂ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਮਿਆਂਮਾਰ ਤੋਂ 1000 ਤੋਂ ਵੱਧ ਪ੍ਰਵਾਸੀ ਘਰੇਲੂ ਸਹਾਇਕਾਂ ਨੂੰ ਦੇਸ਼ ਵਿੱਚ ਆਉਣ ਵਿੱਚ ਮਦਦ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਪ 26 : 100 ਤੋਂ ਵੱਧ ਦੇਸ਼ 2030 ਤੱਕ ਜੰਗਲਾਂ ਦੀ ਕਟਾਈ ਨੂੰ ਖ਼ਤਮ ਕਰਨ ਦੇ ਸਮਝੌਤੇ 'ਤੇ ਕਰਨਗੇ ਦਸਤਖ਼ਤ

ਪ੍ਰਵਾਸੀ ਘਰੇਲੂ ਸਹਾਇਕਾਂ ਦੇ ਦਾਖਲ ਹੋਣ ਦੀ ਉੱਚ ਮੰਗ ਦਾ ਹਵਾਲਾ ਦਿੰਦੇ ਹੋਏ ਕਿਰਤ ਰਾਜ ਮੰਤਰੀ ਗਨ ਸਿਓ ਹੁਆਂਗ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਦੇਖਭਾਲ ਦੀ ਲੋੜ ਵਾਲੇ ਪਰਿਵਾਰਾਂ ਨੂੰ ਪਹਿਲ ਦੇਣਾ ਜਾਰੀ ਰੱਖੇਗਾ। ਉਹਨਾਂ ਨੇ ਕਿਹਾ ਕਿ ਜੇਕਰ ਸਥਾਨਕ ਅਤੇ ਖੇਤਰੀ ਪੱਧਰ 'ਤੇ ਕੋਵਿਡ-19 ਸਥਿਤੀ ਹਾਲਾਤ ਸਥਿਰ ਰਹਿੰਦੇ ਹਨ ਤਾਂ ਹੋਰ ਘਰੇਲੂ ਸਹਾਇਕਾਂ ਨੂੰ ਸਿੰਗਾਪੁਰ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।


author

Vandana

Content Editor

Related News