ਝਟਕਾ: ਸਿੰਗਾਪੁਰ ’ਚ 11 ਦੇਸ਼ਾਂ ਨੂੰ ਕੁਆਰੰਟੀਨ ਫ੍ਰੀ ਐਂਟਰੀ, ਸੂਚੀ ’ਚ ਭਾਰਤ ਨਹੀਂ
Tuesday, Oct 12, 2021 - 01:51 PM (IST)
ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਨੇ 11 ਦੇਸ਼ਾਂ ਲਈ ਇਕ ਵਾਰ ਫਿਰ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। 19 ਅਕਤੂਬਰ ਤੋਂ ਸਿੰਗਾਪੁਰ ਏਅਰਲਾਈਨਜ਼ 11 ਦੇਸ਼ਾਂ ਦੇ 14 ਸ਼ਹਿਰਾਂ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ। ਯਾਨੀ ਇਸ ਦੇਸ਼ ਦੇ ਲੋਕਾਂ ਨੂੰ ਹੁਣ ਇਕਾਂਤਵਾਸ ਵਿਚ ਨਹੀਂ ਰਹਿਣਾ ਪਏਗਾ। ਹਾਲਾਂਕਿ ਭਾਰਤ ਨੂੰ ਅਜੇ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਯਾਨੀ ਭਾਰਤ ਦੇ ਨਾਗਰਿਕਾਂ ਨੂੰ ਸਿੰਗਾਪੁਰ ਪਹੁੰਚਣ ’ਤੇ ਇਕਾਂਤਵਾਸ ਪੂਰਾ ਕਰਨਾ ਹੀ ਪਵੇਗਾ। ਸਿੰਗਾਪੁਰ ਅਥਾਰਟੀਜ਼ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਵੱਲੋਂ ਮਾਨਤਾ ਮਿਲੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਉਣ ਦੇ ਬਾਅਦ ਹੀ ਲੋਕਾਂ ਨੂੰ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਕੈਨੇਡਾ 'ਚ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀ ਡਰਾਈਵਰਾਂ ਦੀ ਮੌਤ
ਸਿੰਗਾਪੁਰ ਸਰਕਾਰ ਦੀ ਵੈਕਸੀਨੇਟਡ ਟਰੈਵਲ ਲੇਨ (ਵੀ.ਟੀ.ਐਲ.) ਸਕੀਮ ਵਿਚ 11 ਦੇਸ਼ਾਂ ਵਿਚ 7 ਯੂਰਪੀ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਡੈਨਮਾਰਕ, ਫਰਾਂਸ, ਇਟਲੀ, ਨੀਦਰਲੈਂਡ, ਸਪੇਨ ਅਤੇ ਯੂਨਾਈਟਡ ਕਿੰਗਡਮ ਅਤੇ ਜਰਮਨੀ ਹਨ। ਇਸ ਦੇ ਇਲਾਵਾ ਅਮਰੀਕਾ ਅਤੇ ਕੈਨੇਡਾ ਸ਼ਾਮਲ ਹਨ। ਇਸ ਸੂਚੀ ਵਿਚ ਇਕ ਮਾਤਰ ਏਸ਼ੀਆਈ ਦੇਸ਼ ਬਰੂਨੇਈ ਨੂੰ ਸ਼ਾਮਲ ਕੀਤਾ ਗਿਆ ਹੈ। ਚੀਨ, ਭਾਰਤ ਅਤੇ ਇੰਡੋਨੇਸ਼ੀਆ ਨੂੰ ਅਜੇ ਤੱਕ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸੇ ਦੇ ਇਲਾਵਾ ਦੱਖਣੀ ਕੋਰੀਆ ਦੇ ਟੀਕਾਕਰਨ ਵਾਲੇ ਯਾਤਰੀਆਂ ਨੂੰ ਵੀ 15 ਨਵੰਬਰ ਤੋਂ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮੁਕਾਬਲੇ ਲਈ ਚੋਣ ਨਾ ਹੋਣ ’ਤੇ ਨੈਸ਼ਨਲ ਸ਼ੂਟਿੰਗ ਖਿਡਾਰੀ ਨੇ ਕੀਤੀ ਖੁਦਕੁਸ਼ੀ
ਵੀ.ਟੀ.ਐਲ. ਸਕੀਮ ਦਾ ਫ਼ਾਇਦਾ ਲੈਣ ਲਈ ਯਾਤਰੀਆਂ ਨੂੰ ਸਿੰਗਾਪੁਰ ਏਅਰਲਾਈਨਜ਼ ਜਾਂ ਫਿਰ ਲੁਫਥਾਂਸਾ ਰਾਹੀਂ ਯਾਤਰਾ ਕਰਨੀ ਹੋਵੇਗੀ। ਸਰਕਾਰ ਆਉਣ ਵਾਲੇ ਦਿਨਾਂ ਵਿਚ ਕੁੱਝ ਹੋਰ ਏਅਰਲਾਈਨਜ਼ ਦਾ ਨਾਮ ਇਸ ਵਿਚ ਸ਼ਾਮਲ ਕਰ ਸਕਦੀ ਹੈ। ਸਿੰਗਾਪੁਰ ਏਅਰਲਾਈਨਜ਼ ਵੱਲੋਂ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ 14 ਸ਼ਹਿਰਾਂ ਲਈ ਵੀ.ਟੀ.ਐਲ. ਫਲਾਈਟ ਸਰਵੀਸਜ਼ ਨੂੰ ਵਧਾਇਆ ਜਾਏਗਾ। ਯਾਤਰੀਆਂ ਨੂੰ ਸਿੰਗਾਪੁਰ ਦੀ ਯਾਤਰਾ ਕਰਦੇ ਸਮੇਂ ਵੈਕਸੀਨੇਸ਼ਨ ਦਾ ਪਰੂਫ ਨਾਲ ਰੱਖਣਾ ਹੋਵੇਗਾ। ਨਾਲ ਹੀ ਸਿੰਗਾਪੁਰ ਦੇ ਚੰਗਾਈ ਏਅਰਪੋਰਟ ’ਤੇ ਡਿਪਾਰਚਰ ਅਤੇ ਅਰਾਈਵਲ ਤੋਂ 48 ਘੰਟੇ ਪਹਿਲਾਂ ਆਰ.ਟੀ.-ਪੀ.ਸੀ.ਆਰ. ਟੈਸਟ ਵੀ ਕਰਾਉਣਾ ਜ਼ਰੂਰੀ ਹੋਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।