ਸਿੰਗਾਪੁਰ ''ਚ ਸਭ ਤੋਂ ਪੁਰਾਣੇ ਹਿੰਦੂ ਮੰਦਰ ਦਾ ਪੁਜਾਰੀ ਗ੍ਰਿਫਤਾਰ

Sunday, Aug 02, 2020 - 04:45 PM (IST)

ਸਿੰਗਾਪੁਰ ''ਚ ਸਭ ਤੋਂ ਪੁਰਾਣੇ ਹਿੰਦੂ ਮੰਦਰ ਦਾ ਪੁਜਾਰੀ ਗ੍ਰਿਫਤਾਰ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੇ ਮੁਖ ਪੁਜਾਰੀ ਨੂੰ 'ਅਪਰਾਧਿਕ ਧੋਖੇਬਾਜ਼ੀ' ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੰਦਰ ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਮਰਿਯਾਮੰਮਾਨ ਮੰਦਰ ਵੱਲੋਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿਉਂਕਿ ਪੁਜਾਰੀ ਦੀ ਨਿਗਰਾਨੀ ਵਿਚ ਰੱਖੇ ਗਏ ਸੋਨੇ ਦੇ ਕੁਝ ਗਹਿਣੇ ਗਾਇਬ ਸਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 650 ਨਵੇਂ ਮਾਮਲੇ ਤੇ ਕਈ ਮੌਤਾਂ

ਚੈਨਲ ਨਿਊਜ਼ ਏਸ਼ੀਆ ਦੇ ਮੁਤਾਬਕ ਮੰਦਰ ਵੱਲੋਂ ਕਿਹਾ ਗਿਆ ਸੀ ਕਿ ਗਹਿਣੇ ਗਾਇਬ ਹੋਣ ਦੀ ਜਾਣਕਾਰੀ ਲੇਖਾ ਜਾਂਚ ਦੌਰਾਨ ਮਿਲੀ। ਬਿਆਨ ਵਿਚ ਪੁਜਾਰੀ ਦੇ ਨਾਮ ਦਾ ਜ਼ਿਕਰ ਨਹੀਂ ਹੈ। ਇਸ ਵਿਚ ਕਿਹਾ ਗਿਆ,''ਪ੍ਰਾਰਥਨਾਵਾਂ ਦੇ ਦੌਰਾਨ ਜਿਹੜੇ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਨੂੰ ਮੰਦਰ ਦੇ ਗਰਭਗ੍ਰਹਿ ਵਿਚ ਮੁਖ ਪੁਜਾਰੀ ਦੀ ਨਿਗਰਾਨੀ ਵਿਚ ਰੱਖਿਆ ਗਿਆ ਸੀ। ਇਸ ਬਾਰੇ ਵਿਚ ਜਦੋਂ ਪੁਜਾਰੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਨੇ ਗਾਇਬ ਕੀਤੇ ਸਾਰੇ ਗਹਿਣੇ ਬਾਅਦ ਵਿਚ ਵਾਪਸ ਕਰ ਦਿੱਤੇ।'' ਪੁਲਸ ਨੇ ਦੱਸਿਆ ਕਿ 36 ਸਾਲਾ ਪੁਜਾਰੀ ਨੂੰ ਅਪਰਾਧਿਕ ਧੋਖੇਬਾਜ਼ੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੰਦਰ ਵੱਲੋਂ ਕਿਹਾ ਗਿਆ ਕਿ ਮੁਖ ਪੁਜਾਰੀ ਹਾਲੇ ਜ਼ਮਾਨਤ 'ਤੇ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


author

Vandana

Content Editor

Related News