ਸਿੰਗਾਪੁਰ ਪ੍ਰਵਾਸੀ ਨਾਗਰਿਕਾਂ ''ਤੇ ਲੱਗੀਆਂ ਪਾਬੰਦੀਆਂ ''ਚ ਸੋਮਵਾਰ ਤੋਂ ਦੇਵੇਗਾ ਢਿੱਲ

Thursday, Sep 09, 2021 - 05:03 PM (IST)

ਸਿੰਗਾਪੁਰ ਪ੍ਰਵਾਸੀ ਨਾਗਰਿਕਾਂ ''ਤੇ ਲੱਗੀਆਂ ਪਾਬੰਦੀਆਂ ''ਚ ਸੋਮਵਾਰ ਤੋਂ ਦੇਵੇਗਾ ਢਿੱਲ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਭਾਰਤੀ ਨਾਗਰਿਕਾਂ ਸਮੇਤ ਪ੍ਰਵਾਸੀ ਕਾਮਿਆਂ ਦੀ ਆਵਾਜਾਈ 'ਤੇ ਲੱਗੀਆਂ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦੇਵੇਗਾ ਜੋ ਕੋਵਿਡ-19 ਮਹਾਮਾਰੀ ਦੇ ਪ੍ਰਕੇਪ ਦੇ ਬਾਅਦ ਪਿਛਲੇ ਸਾਲ ਅਪ੍ਰੈਲ ਤੋਂ ਵਿਭਿੰਨ ਡੋਰਮੈਟਿਰੀ (ਸੌਣ ਵਾਲੇ ਕਮਰਿਆਂ) ਵਿਚ ਰਹਿ ਰਹੇ ਹਨ। ਬੁੱਧਵਾਰ ਨੂੰ ਮੀਡੀਆ ਵਿਚ ਆਈ ਇਕ ਖ਼ਬਰ ਵਿਚ ਕਿਹਾ ਗਿਆ ਹੈ ਕਿ ਪ੍ਰਯੋਗਾਤਮਕ ਆਧਾਰ 'ਤੇ ਆਗਾਮੀ ਸੋਮਵਾਰ ਤੋਂ 'ਲਿਟਲ ਇੰਡੀਆ' ਨਾਮਕ ਇਲਾਕੇ ਵਿਚ ਪ੍ਰਵਾਸੀ ਕਾਮਿਆਂ ਨੂੰ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। 

'ਲਿਟਲ ਇੰਡੀਆ' ਦੱਖਣੀ ਏਸ਼ੀਆ ਦੇ ਪ੍ਰਵਾਸੀ ਕਾਮਿਆਂ ਦਾ ਪਸੰਦੀਦਾ ਖੇਤਰ ਅਤੇ ਭਾਰਤੀ ਕਾਮਿਆਂ ਦਾ ਕੇਂਦਰ ਹੈ ਜਿੱਥੇ ਉਹ ਆਪਣਾ ਵੀਕੈਂਡ ਬਿਤਾਉਂਦੇ ਹਨ ਕਿਉਂਕਿ ਇੱਥੇ ਭਾਰਤੀ ਸਾਮਾਨ ਦੀਆਂ ਦੁਕਾਨਾਂ ਹਨ। 'ਚੈਨਲ ਨਿਊਜ਼ ਏਸ਼ੀਆ' ਨੇ ਆਪਣੀ ਖ਼ਬਰ ਵਿਚ ਕਿਹਾ ਕਿ ਕਾਮਿਆਂ ਨੂੰ ਯਾਤਰਾ ਤੋਂ ਪਹਿਲਾਂ ਅਤੇ ਯਾਤਰਾ ਦੇ ਤਿੰਨ ਦਿਨ ਬਾਅਦ ਐਂਟੀਜਨ ਰੇਪਿਡ ਪਰੀਖਣ ਕਰਾਉਣਾ ਹੋਵੇਗਾ। ਕਿਰਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਲਿਟਲ ਇੰਡੀਆ ਦੀ ਯਾਤਰਾ ਲਈ ਉਹਨਾਂ ਕਾਮਿਆਂ ਨੂੰ ਵੱਧ ਸੁਰੱਖਿਆ ਉਪਾਅ ਕਰਨੇ ਹੋਣਗੇ ਜਾਂ ਵਾਧੂ ਜਾਂਚ ਕਰਾਉਣੀ ਹੋਵੇਗੀ ਜਿਹਨਾਂ ਦਾ ਟੀਕਾਕਰਣ ਨਹੀਂ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ - 70% ਟੀਕਾਕਰਨ ਮਗਰੋਂ ਸਿਡਨੀ 'ਚ ਖੁੱਲ੍ਹ ਸਕਦੀ ਹੈ ਤਾਲਾਬੰਦੀ : ਗਲੇਡਿਸ ਬੇਰੇਜਿਕਲਿਅਨ

ਪ੍ਰਵਾਸੀਆਂ ਦੀ ਆਵਾਜਾਈ 'ਤੇ ਪਿਛਲੇ ਸਾਲ ਅਪ੍ਰੈਲ ਵਿਚ ਰੋਕ ਲਗਾ ਦਿੱਤੀ ਗਈ ਸੀ। ਕਿਉਂਕਿ ਕਈ ਬੈੱਡਾਂ ਵਾਲੇ ਵੱਡੇ ਸੌਣ ਵਾਲੇ ਕਮਰਿਆਂ ਵਿਚ ਕੋਵਿਡ-19 ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਸਨ ਅਤੇ ਉਹਨਾਂ ਨੂੰ ਕੋਵਿਡ 'ਕਲਸਟਰ' ਘੋਸ਼ਿਤ ਕਰ ਦਿੱਤਾ ਗਿਆ ਸੀ। ਇਹਨਾਂ ਵੱਡੇ ਸੌਣ ਵਾਲੇ ਕਮਰਿਆਂ ਵਿਚ ਰਹਿ ਰਹੇ ਅਤੇ ਐਂਟੀ ਕੋਵਿਡ ਟੀਕਾ ਲਗਵਾ ਚੁੱਕੇ 500 ਕਾਮਿਆਂ ਨੂੰ ਹੁਣ ਹਰ ਹਫ਼ਤੇ 6 ਘੰਟੇ ਲਈ ਚੋਣਵੀਆਂ ਥਾਵਾਂ 'ਤੇ ਜਾਣ ਦੀ ਇਜਾਜ਼ਤ ਹੋਵੇਗੀ ਪਰ ਇਹ ਉਹਨਾਂ ਸੋਣ ਵਾਲੇ ਕਮਰਿਆਂ ਦੇ ਲੋਕਾਂ ਲਈ ਲਾਗੂ ਹੋਵੇਗੀ ਜਿੱਥੇ ਬੀਤੇ ਦੋ ਹਫ਼ਤੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੋਵੇਗਾ ਅਤੇ ਜਿੱਥੇ ਕੋਵਿਡ ਟੀਕਾਕਰਣ ਦੀ ਦਰ ਵੱਧ ਹੋਵੇਗੀ। ਮੰਤਰਾਲਾ ਨੇ ਕਿਹਾ ਕਿ ਉਹ ਇਕ ਮਹੀਨੇ ਦੇ ਬਾਅਦ ਇਸ ਪ੍ਰਯੋਗਾਤਮਕ ਯੋਜਨਾ ਦੀ ਸਮੀਖਿਆ ਕਰੇਗਾ। ਇਸ ਦੇ ਇਲਾਵਾ ਅਗਲੇ ਸੋਮਵਾਰ ਤੋਂ ਸਾਰੇ ਪ੍ਰਵਾਸੀ ਕਾਮਿਆਂ ਨੂੰ ਹਫ਼ਤੇ ਵਿਚ ਦੋ ਵਾਰ ਮਨੋਰੰਜਨ ਕੇਂਦਰ ਜਾਣ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ। 


author

Vandana

Content Editor

Related News