ਨਵੇਂ ਵੈਰੀਐਂਟ 'ਤੇ ਕੇਜਰੀਵਾਲ ਦੇ ਟਵੀਟ ਕਾਰਨ ਪਿਆ ਬਖੇੜਾ, ਸਿੰਗਾਪੁਰ ਸਰਕਾਰ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ

Wednesday, May 19, 2021 - 12:13 PM (IST)

ਨਵੇਂ ਵੈਰੀਐਂਟ 'ਤੇ ਕੇਜਰੀਵਾਲ ਦੇ ਟਵੀਟ ਕਾਰਨ ਪਿਆ ਬਖੇੜਾ, ਸਿੰਗਾਪੁਰ ਸਰਕਾਰ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ

ਇੰਟਰਨੈਸ਼ਨਲ ਡੈਸਕ (ਬਿਊਰੋ) ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਉੱਥੇ ਤੀਜੀ ਲਹਿਰ ਦੇ ਖਦਸ਼ੇ ਨੂੰ ਲੈ ਕੇ ਸਾਵਧਾਨੀ ਵਰਤੀ ਜਾ ਰਹੀ ਹੈ। ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਕੋਰੋਨਾ ਦੇ 'ਸਿੰਗਾਪੁਰ ਸਟ੍ਰੇਨ' ਨੂੰ ਲੈਕੇ ਚਿੰਤਾ ਜਤਾਈ ਅਤੇ ਭਾਰਤ ਸਰਕਾਰ ਤੋਂ ਕਾਰਵਾਈ ਕਰਨ ਦੀ ਅਪੀਲ ਕੀਤੀ।

ਪਹਿਲਾਂ ਭਾਰਤ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਦਾ ਜਵਾਬ ਦਿੱਤਾ ਅਤੇ ਹੁਣ ਸਿੰਗਾਪੁਰ ਵੱਲੋਂ ਵੀ ਜਵਾਬ ਦਿੱਤਾ ਗਿਆ ਹੈ। ਸਿੰਗਾਪੁਰ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਨਾਲ ਹੀ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਇਤਰਾਜ਼ ਦਰਜ ਕਰਾਇਆ ਹੈ। ਭਾਰਤ ਵਿਚ ਮੌਜੂਦ ਸਿੰਗਾਪੁਰ ਦੇ ਦੂਤਾਵਾਸ ਵੱਲੋਂ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਜਵਾਬ ਦਿੱਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਸਿੰਗਾਪੁਰ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਪਾਏ ਜਾਣ ਦੀ ਗੱਲ ਵਿਚ ਕੋਈ ਸੱਚਾਈ ਨਹੀਂ ਹੈ। ਟੈਸਟਿੰਗ ਦੇ ਆਧਾਰ 'ਤੇ ਪਤਾ ਚੱਲਿਆ ਹੈ ਕਿ ਸਿੰਗਾਪੁਰ ਵਿਚ ਕੋਰੋਨਾ ਦਾ ਬੀ.1.617.2 ਵੈਰੀਐਂਟ ਹੀ ਮਿਲਿਆ ਹੈ। ਇਸ ਵਿਚ ਬੱਚਿਆਂ ਨਾਲ ਜੁੜੇ ਕੁਝ ਮਾਮਲੇ ਵੀ ਸ਼ਾਮਲ ਹਨ।

PunjabKesari

ਬਿਆਨ ਨਾਲ ਸਿੰਗਾਪੁਰ ਨਾਰਾਜ਼, ਭਾਰਤ ਨੇ ਦਿੱਤਾ ਜਵਾਬ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਗਏ ਬਿਆਨ 'ਤੇ ਵਿਵਾਦ ਵੱਧ ਗਿਆ ਹੈ। ਸਿੰਗਾਪੁਰ ਦੀ ਸਰਕਾਰ ਨੇ ਇੱਥੇ ਭਾਰਤ ਦੇ ਹਾਈ ਕਮਿਨਸ਼ਰ ਨੂੰ ਤਲਬ ਕੀਤਾ ਹੈ। ਸਿੰਗਾਪੁਰ ਵੈਰੀਐਂਟ ਵਾਲੇ ਟਵੀਟ 'ਤੇ ਇਤਰਾਜ਼ ਜਤਾਇਆ ਹੈ। ਭਾਰਤ ਵੱਲੋਂ ਜਵਾਬ ਦਿੱਤਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੋਲ ਕੋਵਿਡ ਦੇ ਵੈਰੀਐਂਟ ਜਾਂ ਜਹਾਜ਼ ਪਾਲਿਸੀ 'ਤੇ ਬੋਲਣ ਦਾ ਅਧਿਕਾਰ ਨਹੀਂ ਹੈ।

PunjabKesari

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਸ ਵਿਵਾਦ 'ਤੇ ਟਵੀਟ ਕੀਤਾ ਅਤੇ ਕਿਹਾ ਕਿ ਸਿੰਗਾਪੁਰ ਅਤੇ ਭਾਰਤ ਦੋਵੇਂ ਕੋਰੋਨਾ ਖ਼ਿਲਾਫ਼ ਲੜਾਈ ਲੜ ਰਹੇ ਹਨ। ਇਸ ਲੜਾਈ ਵਿਚ ਸਿੰਗਾਪੁਰ ਵੱਲੋਂ ਭਾਰਤ ਦੀ ਜਿਹੜੀ ਮਦਦ ਕੀਤੀ ਗਈ ਹੈ ਉਸ ਲਈ ਉਹਨਾਂ ਦਾ ਧੰਨਵਾਦ। ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਬਿਆਨ ਭਾਰਤ ਦਾ ਨਹੀਂ ਹੈ। ਸਿਰਫ ਸਿੰਗਾਪੁਰ ਦੇ ਦੂਤਾਵਾਸ ਹੀ ਨਹੀਂ ਸਗੋਂ ਸਿੰਗਾਪੁਰ ਦੀ ਸਰਕਾਰ ਦੇ ਸਿਹਤ ਮੰਤਰਾਲੇ ਨੇ ਵੀ ਮੰਗਲਵਾਰ ਨੂੰ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕੇਜਰੀਵਾਲ ਦੇ ਦਾਅਵੇ ਦਾ ਖੰਡਨ ਕੀਤਾ ਸੀ।

ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਯਨ ਬਾਲਾਕ੍ਰਿਸ਼ਨਨ ਨੇ ਵੀ ਇਸ ਮਾਮਲੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਤੱਥਾਂ ਦੇ ਆਧਾਰ 'ਤੇ ਗੱਲ ਕਰਨੀ ਚਾਹੀਦੀ ਹੈ। ਕੋਰੋਨਾ ਦਾ ਕੋਈ ਸਿੰਗਾਪੁਰ ਵੈਰੀਐਂਟ ਨਹੀਂ ਹੈ।

PunjabKesari

ਦਿੱਲੀ ਸਰਕਾਰ ਨੇ ਜਾਰੀ ਕੀਤੀ ਸਫਾਈ
ਇਸ ਪੂਰੇ ਵਿਵਾਦ ਦੌਰਾਨ ਹੁਣ ਦਿੱਲੀ ਸਰਕਾਰ ਦੀ ਸਫਾਈ ਜਾਰੀ ਹੈ। ਸਿਹਤ ਮੰਤਰੀ ਸਤੇਂਰ ਜੈਨ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਦੇ ਵੱਖ-ਵੱਖ ਸਟ੍ਰੇਨ ਹਨ ਜਿਹਨਾਂ ਦੀ ਜੀਨੋਮ ਸੀਕਵੈਂਸਿੰਗ ਤੋਂ ਪਤਾ ਚੱਲ ਰਿਹਾ ਹੈ। ਜਦੋਂ ਲੰਡਨ ਤੋਂ ਫਲਾਈਟ ਆ ਰਹੀ ਸੀ ਅਸੀਂ ਉਦੋਂ ਵੀ ਉਹਨਾਂ ਨੂੰ ਰੋਕਣ ਦੀ ਅਪੀਲ ਕੀਤੀ ਸੀ। ਸਤੇਂਦਰ ਜੈਨ ਦਾ ਕਹਿਣਾ ਹੈ ਕਿ ਪੂਰੇ ਵਿਵਾਦ 'ਤੇ ਸ਼ਾਮ ਨੂੰ ਸਫਾਈ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਬ੍ਰਿਟਿਸ਼ ਬਾਲਾਸੁਬਰਮਣਯਨ ਮਿਲੇਨੀਅਮ ਟੇਕ ਪ੍ਰਾਈਜ਼ ਨਾਲ ਸਨਮਾਨਿਤ

ਕੇਜਰੀਵਾਲ ਨੇ ਕਹੀ ਇਹ ਗੱਲ
ਇੱਥੇ ਦੱਸ ਦਈਏ ਕਿ ਕੇਜਰੀਵਾਲ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਸਿੰਗਾਪੁਰ ਵਿਚ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ। ਭਾਰਤ ਵਿਚ ਇਹ ਤੀਜੀ ਲਹਿਰ ਦੇ ਰੂਪ ਵਿਚ ਆ ਸਕਦਾ ਹੈ। ਕੇਂਦਰ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਸਿੰਗਾਪੁਰ ਨਾਲ ਹਵਾਈ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦੇਣ। ਬੱਚਿਆਂ ਲਈ ਵੀ ਵੈਕਸੀਨ ਦੇ ਵਿਕਲਪਾਂ 'ਤੇ ਤਰਜੀਹ ਦੇ ਆਧਾਰ 'ਤੇ ਕੰਮ ਹੋਵੇ।

ਕੇਜਰੀਵਾਲ ਦੇ ਟਵੀਟ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਪਹਿਲਾਂ ਹੀ ਜਵਾਬ ਦੇ ਚੁੱਕੇ ਹਨ। ਹਰਦੀਪ ਪੁਰੀ ਨੇ ਆਪਣੇ ਟਵੀਟ ਵਿਚ ਕਿਹਾ ਸੀ ਕਿ ਕੇਜਰੀਵਾਲ ਜੀ, ਮਾਰਚ 2020 ਤੋਂ ਹੀ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਸਿੰਗਾਪੁਰ ਨਾਲ ਏਅਰ ਬੱਬਲ ਵੀ ਨਹੀਂ ਹੈ। ਸਿਰਫ ਕੁਝ ਵੰਦੇਭਾਰਤ ਉਡਾਣਾਂ ਤੋਂ ਅਸੀਂ ਇੱਥੇ ਫਸੇ ਭਾਰਤੀ ਲੋਕਾਂ ਨੂੰ ਵਾਪਸ ਲਿਆ ਰਹੇ ਹਾਂ। ਗੌਰਤਲਬ ਹੈ ਕਿ ਭਾਰਤ ਵਿਚ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ। ਜਿਸ ਵਿਚ ਬੱਚਿਆਂ 'ਤੇ ਸਭ ਤੋਂ ਵੱਧ ਖਤਰਾ ਹੋ ਸਕਦਾ ਹੈ। ਅਜਿਹੇ ਵਿਚ ਹੁਣ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


author

Vandana

Content Editor

Related News