ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੀ ਬੀਬੀ ਨੂੰ ਸੁਣਾਈ ਸਜ਼ਾ

Tuesday, Oct 05, 2021 - 03:48 PM (IST)

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਬੀਬੀ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਮੰਗਲਵਾਰ ਨੂੰ 13 ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਅਸਲ ਵਿਚ ਭਾਰਤੀ ਮੂਲ ਦੀ ਬੀਬੀ ਨੇ ਸਾਹ ਦੀ ਬੀਮਾਰੀ ਦਾ ਪਤਾ ਲੱਗਣ ਅਤੇ ਮੈਡੀਕਲ ਸਰਟੀਫਿਕੇਟ ਦਿੱਤੇ ਜਾਣ ਦੇ ਬਾਵਜੂਦ ਵੀ ਕੋਵਿਡ-19 ਤੋਂ ਬਚਾਅ ਲਈ ਘਰ ਵਿਚ ਰਹਿਣ ਦੇ ਨਿਯਮ ਦਾ ਪਾਲਣ ਨਹੀਂ ਕੀਤਾ ਸੀ। ਕਾਨੂੰਨ ਦੇ ਤਹਿਤ 'Acute Upper Respiratory Infection' ਨਾਲ ਪੀੜਤ ਲੋਕਾਂ ਨੂੰ ਉਦੋਂ ਤੱਕ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਉਹਨਾਂ ਦੀ ਕੋਵਿਡ-19 ਜਾਂਚ ਨੈਗੇਟਿਵ ਨਹੀਂ ਆਉਂਦੀ। 

ਪੜ੍ਹੋ ਇਹ ਅਹਿਮ ਖਬਰ - ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਲਦ ਖੋਲ੍ਹੇਗਾ ਆਪਣੇ ਦਰਵਾਜ਼ੇ

'ਟੁਡੇ' ਅਖ਼ਬਾਰ ਦੀਖ਼ਬਰ ਮੁਤਾਬਕ 24 ਸਾਲਾ ਜਨਨੀ ਕਲੈਚੇਲਵਮ, ਦੋ ਦਿਨ ਬਾਅਦ ਕੋਵਿਡ ਜਾਂਚ ਕਰਾਉਣ ਦੀ ਬਜਾਏ ਘਰੋਂ ਬਾਹਰ ਨਿਕਲ ਕੇ ਪਹਿਲਾਂ ਮਾਲ ਵਿਚ ਅਤੇ ਫਿਰ ਆਪਣੇ ਦੋਸਤ ਦੇ ਘਰ ਗਈ। ਖ਼ਬਰ ਮੁਤਾਬਕ ਜਨਨੀ ਦੀ ਜਾਂਚ ਵਿਚ ਅੰਦਰੂਨੀ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਮੰਗਲਵਾਰ ਨੂੰ ਵਕੀਲਾਂ ਨੇ ਉਸ ਲਈ 2 ਹਫ਼ਤੇ ਦੀ ਜੇਲ੍ਹ ਦੀ ਸਜ਼ਾ ਦੀ ਬੇਨਤੀ ਕੀਤੀ।


Vandana

Content Editor

Related News