ਸਿੰਗਾਪੁਰ ''ਚ ਦੀਵਾਲੀ ਤੋਂ ਪਹਿਲਾਂ ਲਿਟਲ ਇੰਡੀਆ ''ਚ ਭੀੜ ਕੰਟਰੋਲ ਕਰਨ ਦੇ ਉਪਾਵਾਂ ਦਾ ਐਲਾਨ

Monday, Oct 18, 2021 - 05:17 PM (IST)

ਸਿੰਗਾਪੁਰ ''ਚ ਦੀਵਾਲੀ ਤੋਂ ਪਹਿਲਾਂ ਲਿਟਲ ਇੰਡੀਆ ''ਚ ਭੀੜ ਕੰਟਰੋਲ ਕਰਨ ਦੇ ਉਪਾਵਾਂ ਦਾ ਐਲਾਨ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਸਰਕਾਰ ਨੇ ਸੋਮਵਾਰ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੀਵਾਲੀ ਤੋਂ ਪਹਿਲਾਂ ਲਿਟਲ ਇੰਡੀਆ ਵਿਚ ਅਤੇ ਉਸ ਦੇ ਆਲੇ-ਦੁਆਲੇ ਭੀੜ ਨੂੰ ਕੰਟਰੋਲ ਕਰਨ ਦੇ ਉਪਾਵਾਂ ਦਾ ਐਲਾਨ ਕੀਤਾ। ਸਟ੍ਰੇਟ ਟਾਈਮਜ਼ ਨੇ ਸਿੰਗਾਪੁਰ ਟੂਰਿਜ਼ਮ ਬੋਰਡ ਦੇ ਹਵਾਲੇ ਨਾਲ ਲਿਟਲ ਇੰਡੀਆ ਵਿਚ ਆਵਾਜਾਈ ਦੇ ਪ੍ਰਬੰਧਨ ਬਾਰੇ ਕਿਹਾ, 'ਇਸ ਨਾਲ ਇਹ ਯਕੀਨੀ ਹੋਵੇਗਾ ਕਿ ਲੋਕ ਪੂਰੇ ਖੇਤਰ ਵਿਚ ਫੈਲਣ ਅਤੇ ਮੁੱਖ ਸੜਕਾਂ 'ਤੇ ਜਾਮ ਨਾ ਲੱਗੇ। ਇਸ ਤਰ੍ਹਾਂ ਭੀੜ ਤੋਂ ਬਚਿਆ ਜਾ ਸਕੇਗਾ।'

ਇਹ ਵੀ ਪੜ੍ਹੋ : ਇਸ ਦੇਸ਼ ’ਚ ਦੇਹ ਵਪਾਰ ਬੈਨ ਕਰੇਗੀ ਸਰਕਾਰ, PM ਨੇ ਕਿਹਾ-ਇਹ ਔਰਤਾਂ ਨੂੰ ਬਣਾਉਂਦਾ ਹੈ ਗੁਲਾਮ

ਲਿਟਲ ਇੰਡੀਆ ਇਕ ਅਜਿਹਾ ਖੇਤਰ ਹੈ ਜਿੱਥੇ ਭਾਰਤੀ ਖਾਣੇ ਅਤੇ ਕੱਪੜਿਆਂ ਦੀਆਂ ਦੁਕਾਨਾਂ ਆਦਿ ਹਨ ਅਤੇ ਉੱਥੇ ਸੜਕਾਂ 'ਤੇ ਰੋਸ਼ਨੀ ਦੇ ਵਿਸ਼ੇਸ਼ ਪ੍ਰਬੰਧ ਨਾਲ ਤਿਉਹਾਰ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੀਵਾਲੀ ਦਾ ਤਿਉਹਾਰ ਇਸ ਸਾਲ 4 ਨਵੰਬਰ ਨੂੰ ਹੈ। ਖ਼ਬਰਾਂ ਅਨੁਸਾਰ ਕੁਝ ਕਾਰੋਬਾਰੀਆਂ ਨੇ ਆਪਣੇ ਕੰਮ ਦੇ ਘੰਟੇ ਵਧਾ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਦੀਵਾਲੀ ਦੇ ਹਫ਼ਤੇ ਦੌਰਾਨ ਇੱਥੇ ਆਉਣ ਲਈ ਵਾਧੂ ਸਮਾਂ ਮਿਲੇ। ਇਹ ਦੂਜਾ ਸਾਲ ਹੈ ਜਦੋਂ ਇਹ ਹਿੰਦੂ ਤਿਉਹਾਰ ਮਹਾਮਾਰੀ ਦੌਰਾਨ ਮਨਾਇਆ ਜਾਵੇਗਾ। ਸਿੰਗਾਪੁਰ ਦੇ ਸਿਹਤ ਮੰਤਰਾਲਾ ਅਨੁਸਾਰ ਐਤਵਾਰ ਨੂੰ ਇੱਥੇ ਕੋਵਿਡ-19 ਦੇ 3,058 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਲਾਗ ਨਾਲ 9 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਭਾਰਤ ਦੀ ਕੋਵੈਕਸੀਨ ਨੂੰ ਜਲਦ ਮਿਲ ਸਕਦੀ ਹੈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ, 26 ਨੂੰ ਬੈਠਕ ਕਰੇਗਾ WHO

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News