ਸਿੰਗਾਪੁਰ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਕੋਰੋਨਾ ਦੌਰ 'ਚ ਲਗਾਈ ਇਹ ਸ਼ਰਤ ਹੋਵੇਗੀ ਖ਼ਤਮ

Friday, Mar 04, 2022 - 05:30 PM (IST)

ਸਿੰਗਾਪੁਰ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਕੋਰੋਨਾ ਦੌਰ 'ਚ ਲਗਾਈ ਇਹ ਸ਼ਰਤ ਹੋਵੇਗੀ ਖ਼ਤਮ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਦਾਖ਼ਲ ਹੋਣ ਲਈ ਸਾਰੇ ਭਾਰਤੀ ਸ਼ਹਿਰਾਂ ਦੇ ਇਲਾਵਾ ਮਲੇਸ਼ੀਆ ਦੇ ਪਿਨਾਂਗ ਅਤੇ ਇੰਡੋਨੇਸ਼ੀਆ ਦੇ ਬਾਲੀ ਤੋਂ ਅਜਿਹੇ ਹਵਾਈ ਯਾਤਰੀਆਂ ਨੂੰ 16 ਮਾਰਚ ਤੋਂ ਕੁਆਰੰਟੀਨ ਦੀ ਲਾਜ਼ਮੀ ਸ਼ਰਤ ਨੂੰ ਪੂਰਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਇਕ ਸੀਨੀਅਰ ਮੰਤਰੀ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਟਰਾਂਸਪੋਰਟ ਮੰਤਰੀ ਐੱਸ. ਈਸ਼ਵਰਨ ਨੇ ਕਿਹਾ ਕਿ ਸਿੰਗਾਪੁਰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਣ ਦੀ ਦਿਸ਼ਾ ਵਿਚ ਅੱਗੇ ਵਧਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਹ ਵਿਸ਼ਵ ਵਪਾਰ ਅਤੇ ਹਵਾਬਾਜ਼ੀ ਹੱਬ ਵਜੋਂ ਆਪਣੀ ਸਥਿਤੀ ਨੂੰ ਮੁੜ ਪ੍ਰਾਪਤ ਕਰਨਾ ਚਾਹੁੰਦਾ ਹੈ। 

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਅਭਿਨੇਤਰੀ ਨੇ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਰਚਿਆ ਇਤਿਹਾਸ

ਸਿੰਗਾਪੁਰ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAS) ਨੇ ਕਿਹਾ ਕਿ ਭਾਰਤ ਲਈ 'ਟੀਕਾਕਰਨ ਯਾਤਰਾ ਲੇਨ' (VTL) ਚੇਨਈ, ਦਿੱਲੀ ਅਤੇ ਮੁੰਬਈ ਦੇ ਨਾਲ-ਨਾਲ ਹੁਣ ਬਾਕੀ ਸ਼ਹਿਰਾਂ ਲਈ ਵੀ ਖੋਲ੍ਹ ਦਿੱਤੀ ਜਾਵੇਗੀ। CAAS ਦੇ ਅਨੁਸਾਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਕਈ ਹੋਰ ਸ਼ਹਿਰਾਂ ਤੋਂ ਵੀ ਹਵਾਈ ਯਾਤਰੀ ਆਈਸੋਲੇਸ਼ਨ ਵਿਚ ਗਏ ਬਿਨਾਂ ਸਿੰਗਾਪੁਰ ਵਿਚ ਦਾਖ਼ਲ ਹੋ ਸਕਣਗੇ। ਅਥਾਰਟੀ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਵਾਧੂ ਸ਼ਹਿਰਾਂ ਲਈ ਵੀ.ਟੀ.ਐੱਲ. ਦਾ ਵਿਸਤਾਰ 16 ਮਾਰਚ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ: ਅਮਰੀਕਾ: ਕੰਧ ਤੋੜ ਕੇ ਸਕੂਲ ਅੰਦਰ ਦਾਖ਼ਲ ਹੋਈ ਕਾਰ, 19 ਬੱਚੇ ਜ਼ਖ਼ਮੀ

CAAS ਦੇ ਅਨੁਸਾਰ, ਮਲੇਸ਼ੀਆ ਲਈ VTL ਵਿਚ ਕੁਆਲਾਲੰਪੁਰ ਤੋਂ ਇਲਾਵਾ ਹੁਣ ਪਿਨਾਂਗ ਵੀ ਸ਼ਾਮਲ ਹੋਵੇਗਾ, ਜਿਸ ਦੀ ਸ਼ੁਰੂਆਤ ਦੋਵਾਂ ਪਾਸਿਓਂ ਰੋਜ਼ਾਨਾ 4 ਉਡਾਣਾਂ ਨਾਲ ਹੋਵੇਗੀ, ਜਦਕਿ ਇੰਡੋਨੇਸ਼ੀਆ ਦੇ VTL ਦੇ ਦਾਇਰੇ ਵਿਚ ਜਕਾਰਤਾ ਦੇ ਬਾਅਗ ਬਾਲੀ ਵੀ ਆਵੇਗਾ, ਜਿਸ ਲਈ ਰੋਜ਼ਾਨਾ 2 ਉਡਾਣਾਂ ਚਲਾਈਆਂ ਜਾਣਗੀਆਂ। ਇਕ ਫੇਸਬੁੱਕ ਪੋਸਟ ਵਿਚ ਟਰਾਂਸਪੋਰਟ ਮੰਤਰੀ ਈਸ਼ਵਰਨ ਨੇ ਕਿਹਾ, 'ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ ਅਤੇ ਇਕ ਗਲੋਬਲ ਵਪਾਰ ਅਤੇ ਹਵਾਬਾਜ਼ੀ ਹੱਬ ਦਾ ਦਰਜਾ ਪ੍ਰਾਪਤ ਕਰਨ ਲਈ ਆਪਣੀ ਯੋਜਨਾ ਦੇ ਹਿੱਸੇ ਵਜੋਂ VTL ਦਾ ਵਿਸਤਾਰ ਕਰਨ ਲਈ ਹੋਰ ਕਦਮ ਚੁੱਕਾਂਗੇ।' 

ਇਹ ਵੀ ਪੜ੍ਹੋ: ਰੂਸੀ ਫੌਜਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਯੂਕ੍ਰੇਨ, ਲੋਕਾਂ ਨੂੰ ਗੁਰੀਲਾ ਯੁੱਧ ਸ਼ੁਰੂ ਕਰਨ ਦਾ ਸੱਦਾ

ਚੈਨਲ ਨਿਊਜ਼ ਏਸ਼ੀਆ ਨੇ CAAS ਦੇ ਹਵਾਲੇ ਨਾਲ ਕਿਹਾ ਕਿ ਜੋ ਹਵਾਬਾਜ਼ੀ ਕੰਪਨੀਆਂ VTL ਦੇ ਤਹਿਤ ਇਨ੍ਹਾਂ ਸ਼ਹਿਰਾਂ ਤੋਂ ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀਆਂ ਹਨ, ਉਹ ਮਨਜ਼ੂਰੀ ਲਈ ਸਿੰਗਾਪੁਰ ਦੀ ਸਿਵਲ ਐਵੀਏਸ਼ਨ ਅਥਾਰਟੀ ਨੂੰ ਪ੍ਰਸਤਾਵਿਤ ਉਡਾਣਾਂ ਨਾਲ ਸਬੰਧਤ ਯੋਜਨਾ ਪੇਸ਼ ਕਰ ਸਕਦੀਆਂ ਹਨ। ਚੈਨਲ ਅਨੁਸਾਰ, ਵੀ.ਟੀ.ਐੱਲ. ਦੇ ਤਹਿਤ, ਵੀਅਤਨਾਮ ਅਤੇ ਯੂਨਾਨ ਦੇ ਹਵਾਈ ਯਾਤਰੀਆਂ ਨੂੰ ਵੀ 16 ਮਾਰਚ ਤੋਂ ਸਿੰਗਾਪੁਰ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਸਿੰਗਾਪੁਰ ਨੇ ਪਿਛਲੇ ਸਾਲ 8 ਸਤੰਬਰ ਤੋਂ ਹੁਣ ਤੱਕ 30 ਦੇਸ਼ਾਂ ਲਈ VTL ਸਥਾਪਤ ਕੀਤਾ ਹੋਇਆ ਹੈ। ਦੇਸ਼ ਵਿਚ ਕੁੱਲ 4,56,215 VTL ਯਾਤਰੀ ਦਾਖ਼ਲ ਹੋ ਚੁੱਕੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News