ਸਿੰਗਾਪੁਰ ਏਅਰਲਾਈਨਜ਼ ਜਲਦੀ ਸ਼ੁਰੂ ਕਰੇਗੀ ਦੁਨੀਆ ਦੀ ਪਹਿਲੀ ਨਾਨ ਸਟਾਪ ਉਡਾਣ

Friday, Apr 27, 2018 - 05:17 PM (IST)

ਸਿੰਗਾਪੁਰ ਏਅਰਲਾਈਨਜ਼ ਜਲਦੀ ਸ਼ੁਰੂ ਕਰੇਗੀ ਦੁਨੀਆ ਦੀ ਪਹਿਲੀ ਨਾਨ ਸਟਾਪ ਉਡਾਣ

ਸਿੰਗਾਪੁਰ— ਸਿੰਗਾਪੁਰ ਏਅਰਲਾਈਨਜ਼ ਇਸ ਸਾਲ ਦੇ ਅੰਤ ਤੱਕ ਦੁਨੀਆ ਦੀ ਪਹਿਲੀ ਨਾਨ ਸਟਾਪ ਉਡਾਣ ਸ਼ੁਰੂ ਕਰਨ ਲਈ ਤਿਆਰ ਹੈ। ਇਸ ਉਡਾਣ ਵਿਚ ਜਹਾਜ਼ ਕਰੀਬ 20 ਘੰਟੇ ਤੱਕ ਹਵਾ ਵਿਚ ਰਹੇਗਾ। ਇਕ ਖਬਰ ਮੁਤਾਬਕ ਸਿੰਗਾਪੁਰ ਏਅਰਲਾਈਨਜ਼ ਦਾ ਨਵਾਂ ਜਹਾਜ਼ ਦਿ ਏਅਰਬੱਸ ਏ350-900ਯੂ.ਐਲ.ਆਰ ਲੰਬੀ ਯਾਤਰਾ ਲਈ ਹੈ, ਜੋ ਰਿਕਾਰਡ ਤੋੜ ਯਾਤਰਾ ਕਰੇਗਾ ਅਤੇ ਸਿੰਗਾਪੁਰ ਨੂੰ ਸਿੱਧਾ ਨਿਊਯਾਰਕ ਨਾਲ ਜੋੜੇਗਾ।
ਇਸ ਤੋਂ ਪਹਿਲਾਂ ਇਸ 9,500 ਮੀਲ ਲੰਬੇ ਰਸਤੇ 'ਤੇ 4 ਇੰਜਣ ਵਾਲਾ ਗੈਸ ਯੁਕਤ ਜਹਾਜ਼ ਏ340-500 ਉਡਾਣ ਭਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ, ਜਿਸ ਵਿਚ 100 ਬਿਜਨੈਸ ਸ਼੍ਰੇਣੀ ਦੀਆਂ ਸਿੱਟਾਂ ਹੁੰਦੀਆਂ ਸਨ। ਇਹ ਸੇਵਾ ਅਣਉਚਿਤ ਸਾਬਤ ਹੋਈ ਅਤੇ ਸਿੰਗਾਪੁਰ ਏਅਰਲਾਈਨਜ਼ ਨੇ ਉਡਾਣਾਂ ਨੂੰ 2013 ਵਿਚ ਰੱਦ ਕਰ ਦਿੱਤਾ। ਸਿੰਗਾਪੁਰ ਏਅਰਲਾਈਨਜ਼ ਹੁਣ ਨਵੇਂ ਲੰਬੇ ਚੌੜੇ ਏਅਰਬੱਸ ਏ350-900 ਦੀ ਡਿਲੀਵਰੀ ਲੈਣ ਲੱਗਾ ਹੈ। ਹਵਾਬਾਜ਼ੀ ਕੰਪਨੀ ਨੇ 76 ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਸ ਵਿਚੋਂ ਇਸ ਦੇ ਬੇੜੇ ਵਿਚ ਫਿਲਹਾਲ 21 ਜਹਾਜ਼ ਸ਼ਾਮਲ ਹੋਏ ਹਨ। ਇਨ੍ਹਾਂ ਵਿਚੋਂ 7 ਉਚੀ ਲੰਬੀ ਰੇਂਜ ਵਾਲੇ ਜਹਾਜ਼ ਦਾ ਆਰਡਰ ਵੀ ਦਿੱਤਾ ਗਿਆ ਹੈ।
ਜਹਾਜ਼ ਦਾ 23 ਅਪ੍ਰੈਲ ਨੂੰ ਕਰੀਬ 5 ਘੰਟੇ ਤੱਕ ਪਹਿਲਾ ਪ੍ਰੀਖਣ ਕੀਤਾ ਗਿਆ। ਇਸ ਨੂੰ ਫਰਾਂਸ ਦੇ ਤੁਲੂਜ ਸਥਿਤ ਏਅਰਕ੍ਰਾਫਟ ਅਸੈਂਬਲੀ ਪਲਾਂਟ ਤੋਂ ਰਵਾਨਾ ਕੀਤਾ ਗਿਆ ਸੀ। ਉਚ ਲੰਬੀ ਰੇਂਜ ਵਾਲਾ ਜਹਾਜ਼ 11,160 ਮੀਲ ਦੀ ਅਸਾਧਾਰਨ ਉਡਾਣ ਭਰਨ ਵਿਚ ਸਮਰਥ ਹੈ, ਜੋ ਪਿਛਲੇ ਸਟੈਂਡਰਡ ਏ350 ਤੋਂ ਕਰੀਬ 1800 ਮੀਲ ਜ਼ਿਆਦਾ ਹੈ। ਇਸ ਦਾ ਮਤਲਬ ਹੈ ਕਿ ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੇ ਸਭ ਤੋਂ ਲੰਬੇ ਨਾਨ ਸਟਾਪ ਹਵਾਈ ਮਾਰਗ 'ਤੇ ਉਡਾਣ ਭਰਨ ਦਾ ਤਾਜ਼ ਆਪਣੇ ਨਾਂ ਕਰ ਸਕਦਾ ਹੈ।


Related News