ਸਿੰਗਾਪੁਰ ''ਚ ਦੰਗਾ ਭੜਕਾਉਣ ਦੇ ਦੋਸ਼ੀ ਭਾਰਤੀ ਨੂੰ 5 ਸਾਲ ਦੀ ਜੇਲ

03/22/2019 5:24:41 PM

ਸਿੰਗਾਪੁਰ (ਬਿਊਰੋ)— ਸਿੰਗਾਪੁਰ ਵਿਚ ਇਕ ਭਾਰਤੀ ਨਾਗਰਿਕ ਨੂੰ ਗੁਰਦੁਆਰੇ ਦੇ ਬਾਹਰ ਲੱਗਭਗ 60 ਲੋਕਾਂ ਨਾਲ ਹੋਏ ਦੰਗੇ ਦੌਰਾਨ ਹਿੰਸਾ ਕਰਨ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ 5 ਸਾਲ ਦੀ ਜੇਲ ਅਤੇ 12 ਬੇਂਤ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਇਕ ਸਮਾਚਾਰ ਏਜੰਸੀ ਨੇ ਦਿੱਸਿਆ ਕਿ 26 ਸਾਲਾ ਯਾਦਵਿੰਦਰ ਸਿੰਘ ਅਪ੍ਰੈਲ 2017 ਵਿਚ ਬੁਕਿਤ ਮੇਰਾਹ ਇਲਾਕੇ ਵਿਚ ਸਿਲਤ ਰੋਡ ਸਿੱਖ ਮੰਦਰ ਦੇ ਬਾਹਰ ਲੜਾਈ ਕਰਨ ਵਾਲੇ ਦੋ ਸਮੂਹ ਵਿਚੋਂ ਇਕ ਦਾ ਨੇਤਾ ਸੀ। ਪੁਰਸ਼ਾਂ ਦੇ ਦੋ ਸਮੂਹ ਲੱਕੜ, ਡੰਡਿਆਂ ਅਤੇ ਬੈਲਟ ਲੈ ਕੇ ਸੜਕ 'ਤੇ ਉਤਰ ਆਏ ਸਨ। ਉਨ੍ਹਾਂ ਦੇ ਝਗੜੇ ਕਾਰਨ ਆਵਾਜਾਈ ਠੱਪ ਹੋ ਗਈ ਸੀ। 

ਅਦਾਲਤ ਨੇ ਲੜਾਈ ਦੇ ਪਿੱਛੇ ਦੇ ਕਾਰਨ ਦਾ ਜ਼ਿਕਰ ਨਹੀਂ ਕੀਤਾ। ਇਕ ਜਨਤਕ ਬੱਸ ਦੇ ਸੀ.ਸੀ.ਟੀ. ਵੀ. ਤੋਂ ਲਈ ਗਈ ਫੁਟੇਜ ਸ਼ੁੱਕਰਵਾਰ ਨੂੰ ਅਦਾਲਤ ਵਿਚ ਦਿਖਾਈ ਗਈ। ਇਸ ਫੁਟੇਜ ਵਿਚ ਦੇਖਿਆ ਜਾ ਸਕਦਾ ਸੀ ਕਿ ਯਾਦਵਿੰਦਰ ਨੇ ਵਿਰੋਧੀ ਸਮੂਹ ਦੇ ਮੈਂਬਰਾਂ 'ਤੇ ਇਕ ਲੰਬੀ ਲੱਕੜ ਦੀ ਤਖਤੀ ਨਾਲ ਹਮਲਾ ਕੀਤਾ।ਅਦਾਲਤ ਨੇ ਸੁਣਿਆ ਕਿ ਯਾਦਵਿੰਦਰ ਅਤੇ ਉਸ ਦਾ ਸਮੂਹ ਸਵੇਰ ਦੀ ਪ੍ਰਾਰਥਨਾ ਦੇ ਬਾਅਦ ਗੁਰਦੁਆਰੇ ਦੇ ਬਾਹਰ ਬੱਸ ਸਟਾਪ 'ਤੇ ਜਮਾਂ ਹੋਇਆ। ਉਨ੍ਹਾਂ ਵਿਚੋਂ ਕੁਝ ਨੇ ਲੱਕੜ ਦੇ ਤਖਤੇ ਫੜੇ ਹੋਏ ਸਨ। ਉਨ੍ਹਾਂ ਨੇ ਵਿਰੋਧੀ ਸਮੂਹ ਦੇ ਪੁਰਸ਼ਾਂ ਦਾ ਪਿੱਛਾ ਕੀਤਾ ਜੋ ਗੁਰਦੁਆਰੇ ਤੋਂ ਨਿਕਲਣ ਦੇ ਬਾਅਦ ਕੰਪੋਂਗ ਬਹਿਰੂ ਰੋਡ 'ਤੇ ਟਹਿਲ ਰਹੇ ਸਨ। 

ਯਾਦਵਿੰਦਰ ਦੇ ਸਮੂਹ ਨੇ ਉਨ੍ਹਾਂ ਲੋਕਾਂ ਨਾਲ ਇਤਰਾਜ਼ਯੋਗ ਭਾਸ਼ਾ ਵਿਚ ਗੱਲ ਕੀਤੀ ਅਤੇ ਫਿਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਦੋਵੇਂ ਪੱਖ ਹੱਥੋਪਾਈ ਹੋਏ, ਜਿਸ ਦੌਰਾਨ ਡੰਡੇ ਚੱਲੇ, ਤੱਖਤਿਆਂ ਅਤੇ ਬੈਲਟ ਨਾਲ ਹਮਲਾ ਕੀਤਾ ਗਿਆ। ਯਾਦਵਿੰਦਰ ਨੂੰ ਆਪਣੀ ਲੱਕੜੀ ਦੇ ਤਖਤੇ ਨਾਲ ਦੋ ਲੋਕਾਂ ਨੂੰ ਮਾਰਦਿਆਂ ਦੇਖਿਆ ਗਿਆ ਸੀ, ਜਿਸ ਨਾਲ ਇਕ ਵਿਅਕਤੀ ਦਾ ਸਿਰ ਅਤੇ ਚਿਹਰਾ ਜ਼ਖਮੀ ਹੋ ਗਿਆ ਸੀ। ਗ੍ਰਿਫਤਾਰੀ ਦੇ ਬਾਅਦ ਯਾਦਵਿੰਦਰ ਨੇ ਗੈਰ ਕਾਨੂੰਨੀ ਤੌਰ 'ਤੇ ਸਿੰਗਾਪੁਰ ਛੱਡਣ ਦੀ ਸਾਜਿਸ਼ ਰਚੀ। ਉਹ 2016 ਵਿਚ ਦੰਗਾ ਅਤੇ ਗੈਰ ਕਾਨੂੰਨੀ ਰੂਪ ਵਿਚ ਲੋਕਾਂ ਨੂੰ ਇਕੱਠਾ ਕਰਨ ਦੇ ਦੋਸ਼ ਵਿਚ ਪਹਿਲਾਂ ਹੀ ਜੇਲ ਜਾ ਚੁੱਕਾ ਸੀ ਅਤੇ ਛੁੱਟਣ ਮਗਰੋਂ ਉਸ ਨੇ ਇਹ ਤਾਜ਼ਾ ਅਪਰਾਧ ਕੀਤਾ ਸੀ। ਇਕ ਹੋਰ ਜ਼ਬਰਦਸਤੀ ਵਸੂਲੀ ਕਰਨ ਦੇ ਅਪਰਾਧ ਵਿਚ ਵੀ ਉਹ ਜਮਾਨਤ 'ਤੇ ਸੀ।

ਦੰਗਾ ਮਾਮਲੇ ਵਿਚ ਮੁਕੱਦਮਾ ਸ਼ੁਰੂ ਹੋਣ ਦੇ ਦੋ ਹਫਤੇ ਪਹਿਲਾਂ ਯਾਦਵਿੰਦਰ ਸਿੰਘ ਨੇ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਛੱਡਣ ਦੀ ਯੋਜਨਾ ਬਣਾਈ। ਇਸ ਲਈ ਉਸ ਨੇ ਇਕ ਵਿਅਕਤੀ ਨੂੰ ਇਕ ਬੱਸ ਦੇ ਕਾਰਗੋ ਤੋਂ ਸਿੰਗਾਪੁਰ  ਤੋਂ ਭੱਜਣ ਲਈ 4,000 ਐੱਸ.ਜੀ.ਡੀ. ਦਾ ਭੁਗਤਾਨ ਕੀਤਾ ਸੀ। ਉਸ ਨੇ ਅਕਤੂਬਰ 2018 ਵਿਚ ਟ੍ਰਾਇਲ ਦੌਰਾਨ ਆਪਣੀ ਯੋਜਨਾ ਨੂੰ ਅੰਜ਼ਾਮ ਦਿੱਤਾ। ਪਰ ਇਮੀਗ੍ਰੇਸ਼ਨ ਅਤੇ ਚੈੱਕਪੁਆਇੰਟਸ ਅਥਾਰਿਟੀ ਨੇ ਅਧਿਕਾਰੀਆਂ ਨੇ ਦੱਖਣੀ ਪ੍ਰਾਇਦੀਪੀ ਮਲੇਸ਼ੀਆ ਨੂੰ ਜੋੜਨ ਵਾਲੇ ਟੁਆਸ ਚੈੱਕਪੁਆਇੰਟ 'ਤੇ ਉਸ ਨੂੰ ਫੜ ਲਿਆ।


Vandana

Content Editor

Related News