ਕੋਰੋਨਾ ਸੰਬੰਧੀ ਘਪਲਿਆਂ ਦੀ ਜਾਂਚ ਲਈ ਬਣੇ ਇੰਟਰਪੋਲ ਦੇ ਕਾਰਜਬਲ ''ਚ ਸਿੰਗਾਪੁਰ ਹੋਇਆ ਸ਼ਾਮਲ
Sunday, Apr 04, 2021 - 12:05 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਇੰਟਰਪੋਲ ਦੇ ਅਗਵਾਈ ਵਾਲੇ ਇਕ ਗਲੋਬਲ ਵਿੱਤੀ ਅਪਰਾਧ ਕਾਰਜਬਲ ਵਿਚ ਸ਼ਾਮਲ ਹੋ ਗਿਆ, ਜੋ ਕੋਵਿਡ-19 ਨਾਲ ਸਬੰਧਤ ਘਪਲਿਆਂ ਸਮੇਤ ਵਿਭਿੰਨ ਮਾਮਲਿਆਂ ਦੀ ਜਾਂਚ ਕਰੇਗਾ। ਇਸ ਕਾਰਜ ਬਲ ਵਿਚ ਅਮਰੀਕੀ ਅਤੇ ਬ੍ਰਿਟੇਨ ਵੀ ਸ਼ਾਮਲ ਹਨ।
ਚੈਨਲ ਨਿਊਜ਼ ਏਸ਼ੀਆ (ਸੀ.ਐੱਨ.ਏ.) ਦੀ ਖ਼ਬਰ ਮੁਤਾਬਕ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਿੰਗਾਪੁਰ ਦੁਨੀਆ ਵਿਚ ਸਾਈਬਰ ਧੋਖਾਧੜੀ ਦੇ ਵੱਧਦੇ ਖਤਰੇ ਦੇ ਖ਼ਿਲਾਫ਼ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਦੇ ਕਾਰਨ ਕਾਰਜ ਬਲ ਵਿਚ ਸ਼ਾਮਲ ਹੋ ਰਿਹਾ ਹੈ। ਮੰਤਰਾਲੇ ਦੇ ਬੁਲਾਰੇ ਨੇ ਸੀ.ਐੱਨ.ਏ. ਦੇ ਸਵਾਲਾਂ ਦੇ ਜਵਾਬ ਵਿਚ ਕਿਹਾ,''ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਹਾਲਾਤ ਹੋਰ ਖਰਾਬ ਹੋ ਗਏ ਹਨ ਕਿਉਂਕਿ ਵੱਧ ਤੋਂ ਵੱਧ ਲੋਕ ਘਰ ਤੋਂ ਕੰਮ ਕਰ ਰਹੇ ਹਨ ਅਤੇ ਆਨਲਾਈਨ ਲੈਣ-ਦੇਣ ਕਰ ਰਹੇ ਹਨ। ਸਾਈਬਰ ਅਪਰਾਧੀਆਂ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਹੈ।''
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 1 ਮਿਲੀਅਨ ਤੋਂ ਪਾਰ
ਇੰਟਰਪੋਲ ਦੇ ਸਾਈਬਰ ਅਪਰਾਧ ਦੇ ਨਿਰਦੇਸ਼ਕ ਕ੍ਰੈਗ ਜੋਨਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਵਿਚ ਗੈਰ ਕਾਨੂੰਨੀ ਧਨ ਦੀ ਜਾਂਚ ਅਤੇ ਟੀਕਿਆਂ ਦੀ ਆਨਲਾਈਨ ਵਿਕਰੀ 'ਤੇ ਨਜ਼ਰ ਰੱਖਣਾ ਕਾਰਜਬਲ ਦੇ ਪ੍ਰਮੁੱਖ ਕੰਮਾਂ ਵਿਚ ਸ਼ਾਮਲ ਹੈ। ਜੌਨਸ ਨੇ ਕਿਹਾ,''ਇਹ ਟੀਕੇ ਇਸ ਸਮੇਂ ਆਨਲਾਈਨ ਨਹੀਂ ਵਿਕ ਰਹੇ ਹਨ। ਲੋਕਾਂ ਨੂੰ ਇਹ ਸਮਝਣਾ ਹੋਵੇਗਾ।''
ਨੋਟ- ਕੋਵਿਡ-19 ਲਈ ਬਣੇ ਇੰਟਰਪੋਲ ਦੇ ਕਾਰਜਬਲ 'ਚ ਸਿੰਗਾਪੁਰ ਹੋਇਆ ਸ਼ਾਮਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।